ਸੰਗਤਾਂ ਹੋ ਰਹੀਆਂ ਨੇ ਨਿਹਾਲ ਨਿਰਮਲ ਸਿੱਧੂ ਦੇ ਨਵੇਂ ਧਾਰਮਿਕ ਗੀਤ ‘ਚੰਨ ਚੜ੍ਹਿਆ ਨਨਕਾਣੇ’ ਨਾਲ, ਦੇਖੋ ਵੀਡੀਓ

Written by  Lajwinder kaur   |  November 04th 2019 10:35 AM  |  Updated: November 04th 2019 10:39 AM

ਸੰਗਤਾਂ ਹੋ ਰਹੀਆਂ ਨੇ ਨਿਹਾਲ ਨਿਰਮਲ ਸਿੱਧੂ ਦੇ ਨਵੇਂ ਧਾਰਮਿਕ ਗੀਤ ‘ਚੰਨ ਚੜ੍ਹਿਆ ਨਨਕਾਣੇ’ ਨਾਲ, ਦੇਖੋ ਵੀਡੀਓ

ਪੰਜਾਬੀ ਗਾਇਕ ਨਿਰਮਲ ਸਿੱਧੂ ਇੱਕ ਲੰਮੇ ਅਰਸੇ ਬਾਅਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਜੀ ਹਾਂ ਉਹ ਧਾਰਮਿਕ ਗੀਤ ‘ਚੰਨ ਚੜ੍ਹਿਆ ਨਨਕਾਣੇ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਧਾਰਮਿਕ ਗੀਤ ‘ਚ ਉਹ ਬਾਬਾ ਨਾਨਕ ਦੇਵ ਜੀ ਦੇ ਜਨਮ ਸਮੇਂ ਦੀਆਂ ਸਿਫ਼ਤਾਂ ਕਰ ਰਹੇ ਹਨ। ‘ਚੰਨ ਚੜ੍ਹਿਆ ਨਨਕਾਣੇ’ ਅਜਿਹਾ ਧਾਰਮਿਕ ਗੀਤ ਹੈ ਜਿਸ ਨੂੰ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ।

ਹੋਰ ਵੇਖੋ:ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਬਾਬੀਹਾ ਬੇਨਤੀ ਕਰੇ’ ਰਿਲੀਜ਼ ,ਦੇਖੋ ਵੀਡੀਓ

ਇਸ ਧਾਰਮਿਕ ਗੀਤ ਦੇ ਬੋਲ ਲੱਖਾ ਸਿੰਘ ਸਲੇਮਪੁਰੀਆ(Lakha Singh Slempuriya) ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ SSS ਨੇ ਦਿੱਤਾ ਹੈ। ਡਿਸਟਿਕ ਫ਼ਿਲਮਸ ਵੱਲੋਂ ਇਸ ਧਾਰਮਿਕ ਗੀਤ ਦੀ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਬਾਬੇ ਨਾਨਕ ਦੀਆਂ ਸਿਫ਼ਤਾਂ ਕਰਦਾ ਇਹ ਧਾਰਮਿਕ ਗੀਤ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਨਿਰਮਲ ਸਿੱਧੂ ਦੇ ਧਾਰਮਿਕ ਗੀਤ ‘ਚੰਨ ਚੜ੍ਹਿਆ ਨਨਕਾਣੇ’ ਨੂੰ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਪੀਟੀਸੀ ਨੈੱਟਵਰਕ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਖ-ਵੱਖ ਨਵੇਂ ਉਪਰਾਲੇ ਕਰ ਰਿਹਾ ਹੈ। ਜਿਨ੍ਹਾਂ ਨੂੰ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network