Advertisment

ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਦਿਹਾਂਤ ‘ਤੇ ਸੁਖਛਿੰਦਰ ਸ਼ਿੰਦਾ ਨੇ ਜਤਾਇਆ ਦੁੱਖ

author-image
By Shaminder
New Update
ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਦਿਹਾਂਤ ‘ਤੇ ਸੁਖਛਿੰਦਰ ਸ਼ਿੰਦਾ ਨੇ ਜਤਾਇਆ ਦੁੱਖ
Advertisment
ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਖਾਲਸਾ ਜੀ ਦੇ ਅਕਾਲ ਚਲਾਣੇ ਕਾਰਨ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਗਾਇਕ ਸੁਖਛਿੰਦਰ ਸ਼ਿੰਦਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਸੋਗ ਸੰਦੇਸ਼ ਜਾਰੀ ਕੀਤਾ ਹੈ। ਹੋਰ ਵੇਖੋ:ਸੁਖਸ਼ਿੰਦਰ ਛਿੰਦਾ ਨੇ ਦੁਨੀਆ ਭਰ ‘ਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਵੀਡੀਓ ਹੋ ਰਿਹਾ ਵਾਇਰਲ https://twitter.com/SukshnderShinda/status/1245630548623552512 ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ,ਗੁਰਬਾਣੀ ਦਾ ਇਹ ਸ਼ਲੋਕ ਉਨਾਂ ਲੋਕਾਂ ਲਈ ਹਮੇਸ਼ਾ ਸਾਰਥਕ ਸਾਬਤ ਹੁੰਦਾ ਹੈ ਜੋ ਸਤਗੁਰੂ ਦੀ ਸੇਵਾ 'ਚ ਲੱਗੇ ਰਹਿੰਦੇ ਹਨ । ਜੋ ਵੀ ਇਨਸਾਨ ਸੱਚੇ ਮਨ ਨਾਲ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਸਦੀ ਸੇਵਾ ਜਰੂਰ ਸਫਲ ਹੁੰਦੀ ਹੈ।ਸਤਗੁਰੂ ਤਾਂ ਸਾਡੀ ਪਲ ਪਲ ਰਖਵਾਲੀ ਕਰਦੇ ਹਨ ।ਇਹੀ ਨਹੀਂ ਜਦੋਂ ਸਤਗੁਰੂ ਦਾ ਸਾਥ ਹੋਵੇ ਤਾਂ ਹਰ ਮੁਸ਼ਕਿਲ ਅਸਾਨ ਹੋ ਜਾਂਦੀ ਹੈ। Know More About Padma Shri Bhai Nirmal Singh Ji Khalsa Know More About Padma Shri Bhai Nirmal Singh Ji Khalsa ਇਸੇ ਤਰਾਂ ਸਤਗੁਰੂ ਦੀ ਸੇਵਾ ਨੂੰ ਸਮਰਪਿਤ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ ।ਉਹ ਨਿਰਮਲ ਸਿੰਘ ਜੀ ਖਾਲਸਾ ਜਿਨਾਂ ਨੇ ਸਾਰੀ ਉਮਰ ਗੁਰਮਤ ਦੀ ਸੇਵਾ ਕੀਤੀ ਨਿਰਮਲ ਸਿੰਘ ਜੀ ਖਾਲਸਾ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਜੰਡਵਾਲਾ ਭੀਮਸ਼ਾਹ 'ਚ 12 ਅਪ੍ਰੈਲ 1952 'ਚ ਹੋਇਆ ।ਉਨਾਂ ਨੇਆਪਣੀ ਮੁੱਢਲੀ ਪੜਾਈ ਪਿੰਡ 'ਚ ਹੀ ਪੂਰੀ ਕੀਤੀ । ਉਸ ਤੋਂ ਬਾਅਦ ਉਨਾਂ ਨੇ ਗੁਰਮਤ ਸੰਗੀਤ 'ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਡਿਪਲੋਮਾ ਕੀਤਾ ।ਭਾਈ ਨਿਰਮਲ ਸਿੰਘ ਜੀ ਖਾਲਸਾ ਨੇ  ਗੁਰਮਤ ਕਾਲਜ 'ਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment