ਨਿਰਵੈਰ ਪੰਨੂ ਦੇ ਨਵੇਂ ਗੀਤ ‘ਕੁੜਤਾ ਪਜਾਮਾ’ ਦਾ ਟੀਜ਼ਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | August 04, 2020

ਪੰਜਾਬੀ ਗਾਇਕ ਨਿਰਵੈਰ ਪੰਨੂ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ । ਗੀਤ ਦੇ ਪੋਸਟ ਤੋਂ ਬਾਅਦ ਹੁਣ ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਹੋਰ ਵੇਖੋ : ਅੰਬਰ ਨੇ ਆਪਣੇ ਚਾਚੂ ਪਰਮੀਸ਼ ਵਰਮਾ ਨੂੰ ਕੁਝ ਇਸ ਤਰ੍ਹਾਂ ਕੀਤਾ ਸੀ ਬਰਥਡੇਅ ਵਿਸ਼, ਗਾਇਕ ਨੇ ਸ਼ੇਅਰ ਕੀਤਾ ਇਹ ਕਿਊਟ ਜਿਹਾ ਵੀਡੀਓ ਗੀਤ ਦੇ ਟੀਜ਼ਰ ‘ਚ ਨਿਰਵੈਰ ਪੰਨੂ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ । ਇਸ ਗੀਤ ‘ਚ ਫੀਮੇਲ ਆਵਾਜ਼ ਸੁਣਨ ਨੂੰ ਮਿਲੇਗੀ ਅਫਾਸਾਨਾ ਖ਼ਾਨ ਦੀ । ਇਸ ਗੀਤ ਦੇ ਬੋਲ ਨਾਮੀ ਪੰਜਾਬੀ ਗਾਇਕ ਤੇ ਗੀਤਕਾਰ ਆਰ ਨੇਤ ਨੇ ਲਿਖੇ ਨੇ । ਗਾਣੇ ‘ਚ ਮਿਊਜ਼ਿਕ ਦਿੱਤਾ ਹੈ ਮਿਸਟਰ ਰੁਬਲ ਨੇ । ਇਸ ਗੀਤ ਦੇ ਟੀਜ਼ਰ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਨਿਰਵੈਰ ਪੰਨੂ ਤੇ ਪੰਜਾਬੀ ਅਦਾਕਾਰ ਨੇਹਾ ਮਲਿਕ । ਫਰੇਮ ਸਿੰਘ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਨਿਰਵੈਰ ਪੰਨੂ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

0 Comments
0

You may also like