ਨਿਰਵੈਰ ਪੰਨੂ ਦਾ ਨਵਾਂ ਗੀਤ ‘ਜੱਟੀਏ’ ਹੋੋਇਆ ਰਿਲੀਜ਼

written by Shaminder | December 16, 2020

ਨਿਰਵੈਰ ਪੰਨੂ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ‘ਜੱਟੀਏ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਦੇ ਬੋਲ ਰੈਵ ਹੰਜਰਾ ਵੱਲੋਂ ਲਿਖੇ ਗਏ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਸਨੈਪੀ ਨੇ । ਫੀਮੇਲ ਮਾਡਲ ਦੇ ਤੌਰ ਅਨੀਤ ਚੌਹਾਨ ਨਜ਼ਰ ਆ ਰਹੇ ਨੇ । nirvair ਇਸ ਗੀਤ ‘ਚ ਇੱਕ ਮੁੰਡੇ ਅਤੇ ਕੁੜੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਨੂੰ ਇੰਪ੍ਰੈੱਸ ਕਰਨ ਦੇ ਲਈ ਉਸ ਨੂੰ ਆਪਣੀਆਂ ਖੂਬੀਆਂ ਗਿਣਵਾਉਂਦਾ ਹੈ ।ਜਿਸ ਤੋਂ ਬਾਅਦ ਮੁਟਿਆਰ ਇੰਪ੍ਰੈਸ ਤਾਂ ਹੋ ਜਾਂਦੀ ਹੈ, ਪਰ ਉਸ ਤੋਂ ਬਾਅਦ ਮੁੰਡਾ ਦੇ ਸਾਹਮਣੇ ਕੁੜੀ ਦੇ ਘਰ ਵਾਲਿਆਂ ਦਾ ਦਿਲ ਜਿੱਤਣ ਦੀ ਚੁਣੌਤੀ ਹੁੰਦੀ ਹੈ । ਹੋਰ ਪੜ੍ਹੋ : ਦੇਖੋ ਵੀਡੀਓ : ‘ਸਵਾ ਲੱਖ ਦਿੱਲੀਏ’ ਗਾਣੇ ਨਾਲ ਗਾਇਕ ਨਿਰਵੈਰ ਪੰਨੂ ਨੇ ਬਿਆਨ ਕੀਤਾ ਪੰਜਾਬੀ ਕੌਮ ਦੀ ਦਲੇਰੀ ਤੇ ਅਣਖ ਨੂੰ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
nirvair ਪਰ ਆਖਿਰਕਾਰ ਇਹ ਮੁੰਡਾ ਕੁੜੀ ਦੇ ਘਰ ਵਾਲਿਆਂ ਨੂੰ ਵੀ ਮਨਾਉਣ ‘ਚ ਕਾਮਯਾਬ ਰਹਿੰਦਾ ਹੈ ।ਨਿਰਵੈਰ ਪੰਨੂ ਦਾ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । nirvair ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਨਿਰਵੈਰ ਪੰਨੂ ਦੇ ਚੁੱਕੇ ਹਨ । ‘ਸਵਾ ਲੱਖ ਦਿੱਲੀਏ’ ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਸੀ । ਇਹ ਗੀਤ ਦਿੱਲੀ ‘ਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਪਿਤ ਸੀ ।

 
View this post on Instagram
 

A post shared by Nirvair Pannu (@nirvair_pannu)

0 Comments
0

You may also like