ਨਿਸ਼ਾ ਬਾਨੋ ਤੇ ਸਮੀਰ ਮਾਹੀ ਨੇ ਦਰਸ਼ਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਰੁੱਖ ਲਗਾਉਂਦੇ ਹੋਏ ਆਏ ਨਜ਼ਰ

written by Lajwinder kaur | August 05, 2021

ਪੰਜਾਬੀ ਗਾਇਕ ਸਮੀਰ ਮਾਹੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੀ ਖ਼ਾਸ ਦੋਸਤ ਨਿਸ਼ਾ ਬਾਨੋ ਦੇ ਨਾਲ ਨਜ਼ਰ ਆ ਰਹੇ ਨੇ।

singer sameer mahi image source- instagram

ਹੋਰ ਪੜ੍ਹੋ : ਇਹ ਤੋਤਾ ਕਰਦਾ ਹੈ ‘ਵਾਹਿਗੁਰੂ ਜੀ’ ਦਾ ਜਾਪ, ਭਾਈ ਜਸਕਰਨ ਸਿੰਘ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ

ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਨੇ ਘਰ ‘ਚ ਰਖਵਾਇਆ ਪਾਠ, ਤਸਵੀਰ ਸ਼ੇਅਰ ਕਰਕੇ ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ

sameer mahi inside post-min image source- instagram

ਇਸ ਤਸਵੀਰ ‘ਚ ਦੋਵੇਂ ਕਲਾਕਾਰ ਰੁੱਖ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਸਮੀਰ ਮਾਹੀ ਨੇ ਕੈਪਸ਼ਨ ‘ਚ ਲਿਖਿਆ ਹੈ-‘ਰੁੱਖ ਲਗਾਓ ਇਸ ਧਰਤੀ ਨੂੰ ਸਵਰਗ ਬਣਾਓ’। ਇਸ ਪੋਸਟ ਦੇ ਨਾਲ ਆਪਣੇ ਦਰਸ਼ਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਨੂੰ ਕਿਹਾ ਹੈ ਤਾਂ ਜੋ ਇਸ ਧਰਤੀ ਨੂੰ ਖ਼ੂਬਸੂਰਤ ਬਣਾ ਸਕੀਏ। ਵੱਡੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

sameer mahi and singer and actor nisha bano image source- instagram

ਜੇ ਗੱਲ ਕਰੀਏ ਸਮੀਰ ਮਾਹੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ ਜਿਵੇਂ ‘ਪਿਆਰ ਕਿੰਨਾ ਕਰਦੀ’, ‘ਨੀ ਗੱਲ ਸੁਣ’, ‘ਬੋਲੀਆਂ’, ‘ਮਿੱਤਰਾਂ ਦੀ ਰੇਂਜ’, ‘ਯਾਰੀਆਂ’, ‘ਡਰਾਇਵਰੀ ਟਰੱਕਾਂ ਦੀ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਤੇ ਗਾਇਕਾ ਨੇ । ਉਨ੍ਹਾਂ ਨੇ ਵੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਨਿਸ਼ਾ ਬਾਨੋ ਸਮੇਂ-ਸਮੇਂ ਤੇ ਆਪਣੇ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੀ ਰਹਿੰਦੀ ਹੈ।

 

0 Comments
0

You may also like