ਨਿਸ਼ਾ ਬਾਨੋ,ਅਨੀਤਾ ਦੇਵਗਨ ਅਤੇ ਗੁਰਪ੍ਰੀਤ ਘੁੱਗੀ ਨੇ ਦੀਦਾਰ ਸੰਧੂ ਅਤੇ ਸਨੇਹਲਤਾ ਦਾ ਗਾਣਾ ਗਾ ਕੇ ਬੰਨਿਆ ਸਮਾਂ

Written by  Shaminder   |  November 01st 2019 11:44 AM  |  Updated: November 01st 2019 11:44 AM

ਨਿਸ਼ਾ ਬਾਨੋ,ਅਨੀਤਾ ਦੇਵਗਨ ਅਤੇ ਗੁਰਪ੍ਰੀਤ ਘੁੱਗੀ ਨੇ ਦੀਦਾਰ ਸੰਧੂ ਅਤੇ ਸਨੇਹਲਤਾ ਦਾ ਗਾਣਾ ਗਾ ਕੇ ਬੰਨਿਆ ਸਮਾਂ

ਨਿਸ਼ਾ ਬਾਨੋ ਏਨੀਂ ਦਿਨੀਂ ਆਪਣੀ ਫ਼ਿਲਮ 'ਨੀਂ ਮੈਂ ਸੱਸ ਕੁੱਟਣੀ" ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਪਰ ਇਸ ਦੇ ਬਾਵਜੂਦ ਉਹ ਮਸਤੀ ਲਈ ਸਮਾਂ ਕੱਢ ਹੀ ਲੈਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਨੀਂ ਮੈਂ ਸੱਸ ਕੁੱਟਣੀ ਦੇ ਸੈੱਟ 'ਤੇ ਅਨੀਤਾ ਦੇਵਗਨ,ਮਹਿਤਾਬ ਵਿਰਕ ਅਤੇ ਗੁਰਪ੍ਰੀਤ ਘੁੱਗੀ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ‘ਚ ਆਉਣਗੇ ਨਜ਼ਰ,ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

https://www.instagram.com/p/B4SVamUhPI6/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਭ ਕਲਾਕਾਰ ਦੀਦਾਰ ਸੰਧੂ ਤੇ ਸਨੇਹਲਤਾ ਦਾ ਗਾਇਆ ਪ੍ਰਸਿੱਧ ਗੀਤ 'ਜੋੜੀ ਜਦੋਂ ਚੁਬਾਰੇ ਚੜ੍ਹਦੀ ਗੁਆਂਢਣ ਵੇਖ-ਵੇਖ ਕੇ ਸੜਦੀ' ਗਾ ਕੇ ਸੁਣਾ ਰਹੇ ਨੇ ।ਇਸ ਵੀਡੀਓ 'ਚ ਇਹ ਚਾਰੇ ਜਣੇ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B34ZylZIJSH/

ਨਿਸ਼ਾ ਬਾਨੋ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਿੱਥੇ ਅਦਾਕਾਰੀ ਦੇ ਖੇਤਰ 'ਚ ਆਪਣੀ ਐਕਟਿੰਗ ਨਾਲ ਸਭ ਦਾ ਮਨ ਮੋਹ ਰਹੇ ਨੇ,ਉੱਥੇ ਹੀ ਆਪਣੇ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਦਿਲ ਜਿੱਤ ਰਹੇ ਨੇ । ਇਸ ਤੋਂ ਇਲਾਵਾ ਨਿਸ਼ਾ ਬਾਨੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੇ ਹਨ । ਹਰਜੀਤ ਹਰਮਨ ਸਟਾਰਰ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਵਿੱਚ ਵੀ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network