ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦਾ ਇਹ ਟੀਵੀ ਸ਼ੋਅ ਹੈ ਪਹਿਲੀ ਪਸੰਦ…!

written by Rupinder Kaler | February 28, 2020

ਪੀਟੀਸੀ ਪੰਜਾਬੀ ’ਤੇ ਦਿਖਾਇਆ ਜਾਣ ਵਾਲਾ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਜਿੱਥੇ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਉੱਥੇ ਇਹ ਸ਼ੋਅ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੀ ਵੀ ਪਹਿਲੀ ਪਸੰਦ ਹੈ । ਇਸ ਸ਼ੋਅ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਦਿਲ ਖੋਲ ਕੇ ਗੱਲਾਂ ਕਰਦਾ ਹੈ ਤੇ ਆਪਣੇ ਪ੍ਰਸ਼ੰਸਕਾਂ ਨਾਲ ਉਹ ਰਾਜ਼ ਸ਼ੇਅਰ ਕਰਦਾ ਹੈ ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ । https://www.instagram.com/p/B8_j5ehBkuG/ ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹਨਾਂ ਦੀ ਪਹਿਲੀ ਪਸੰਦ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹੈ । ਇਹ ਸ਼ੋਅ ਇਸ ਤਰ੍ਹਾਂ ਦਾ ਸ਼ੋਅ ਹੈ ਕਿ ਜਿਸ ਵਿੱਚ ਜਾ ਕੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਕਿਸੇ ਨੂੰ ਇੰਟਰਵਿਊ ਦੇ ਰਹੇ ਹਨ ਬਲਕਿ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇ ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਗੱਲਾਂ ਕਰਦੇ ਹੋਣ । https://www.instagram.com/p/B9EcDfNh1PR/?igshid=14abe2sr5aez1doing ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਚਾਹ ਦਾ ਕੱਪ ਸੱਤੀ ਦੇ ਨਾਲ’ ਪੀਟੀਸੀ ਪੰਜਾਬੀ ’ਤੇ ਹਰ ਬੁੱਧਵਾਰ ਰਾਤ 8.30 ਵਜੇ ਦਿਖਾਇਆ ਜਾਂਦਾ ਹੈ । ਇਸ ਤੋਂ ਇਲਾਵਾ ਤੁਸੀਂ ਇਹ ਸ਼ੋਅ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । https://www.instagram.com/p/B9ENsv1oL20/

0 Comments
0

You may also like