ਕੀ ਇਸ ਵਾਰ ਵੀ ਨਿੱਕਾ ਜ਼ੈਲਦਾਰ-3 ‘ਚ ਨਿੱਕੇ ਦੀ ਸ਼ਾਂਤੀ ਬਣੇਗੀ ਨਿਸ਼ਾ ਬਾਨੋ !

Written by  Shaminder   |  September 02nd 2019 10:21 AM  |  Updated: September 02nd 2019 10:21 AM

ਕੀ ਇਸ ਵਾਰ ਵੀ ਨਿੱਕਾ ਜ਼ੈਲਦਾਰ-3 ‘ਚ ਨਿੱਕੇ ਦੀ ਸ਼ਾਂਤੀ ਬਣੇਗੀ ਨਿਸ਼ਾ ਬਾਨੋ !

ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ ਦੇ ਪਹਿਲੇ ਅਤੇ ਦੂਜੇ ਭਾਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਐਮੀ ਵਿਰਕ ਨਿੱਕਾ ਜ਼ੈਲਦਾਰ -3 ਲੈ ਕੇ ਆ ਰਹੇ ਹਨ । ਅਦਾਕਾਰਾ ਨਿਸ਼ਾ ਬਾਨੋ ਵੀ ਇਸ ਫ਼ਿਲਮ ਦਾ ਹਿੱਸਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਉਹ ਇਸ ਫ਼ਿਲਮ ‘ਚ ਯਾਨੀ ਕਿ ਨਿੱਕਾ ਜ਼ੈਲਦਾਰ -3 ‘ਚ ਨਜ਼ਰ ਆਉਣਗੇ ।

ਹੋਰ ਵੇਖੋ:ਜਾਣੋ ਕਦੋਂ ਦੇਖਣ ਨੂੰ ਮਿਲੇਗਾ ਐਮੀ ਵਿਰਕ ਦੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਦਾ ਟਰੇਲਰ

https://www.instagram.com/p/B15P9TABclY/

ਇਸ ਫ਼ਿਲਮ ਨੂੰ ਲੈ ਕੇ ਜਿੰਨੇ ਐਮੀ ਉਤਸ਼ਾਹਿਤ ਹਨ ਉਸ ਤੋਂ ਵੀ ਕਿਤੇ ਜ਼ਿਅਦਾ ਐਕਸਾਈਟਿਡ ਹੈ ਸ਼ਾਂਤੀ ਯਾਨੀ ਕਿ ਨਿਸ਼ਾ ਬਾਨੋ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ ਅਤੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਹ ਇਸ ਫ਼ਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ ।

https://www.instagram.com/p/B11k-jrhn_z/

2016 ‘ਚ ਨਿੱਕਾ ਜ਼ੈਲਦਾਰ ਫ਼ਿਲਮ ਦਾ ਪਹਿਲਾ ਭਾਗ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਫਿਰ 2017 ‘ਚ ਨਿੱਕਾ ਜ਼ੈਲਦਾਰ 2 ਨੂੰ ਪਹਿਲੀ ਫ਼ਿਲਮ ਨਾਲੋਂ ਵੀ ਵੱਧ ਪਿਆਰ ਮਿਲਿਆ। ਹੁਣ ਦੋਨਾਂ ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਦਾ ਤੀਜਾ ਭਾਗ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network