ਨਿਸ਼ਾ ਬਾਨੋ ਨੇ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਸਮੀਰ ਮਾਹੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

Written by  Rupinder Kaler   |  March 08th 2021 12:28 PM  |  Updated: March 08th 2021 12:28 PM

ਨਿਸ਼ਾ ਬਾਨੋ ਨੇ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਸਮੀਰ ਮਾਹੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਸੋਸ਼ਲ ਮੀਡੀਆ ਤੇ ਖੁਬ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ । ਅੱਜ ਦਾ ਦਿਨ ਨਿਸ਼ਾ ਬਾਨੋ ਲਈ ਬਹੁਤ ਹੀ ਖ਼ਾਸ ਹੈ ਕਿਉਂਕਿ ਅੱਜ ਸਮੀਰ ਮਾਹੀ ਦਾ ਜਨਮ ਦਿਨ ਹੈ । ਇਸ ਖ਼ਾਸ ਦਿਨ ’ਤੇ ਨਿਸ਼ਾ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਸਮੀਰ ਮਾਹੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

image from nisha bano'instagram

ਹੋਰ ਪੜ੍ਹੋ :

ਰਾਜ ਕੁੰਦਰਾ ਨੇ ਵੁਮੈਨਸ ਡੇ ‘ਤੇ ਪਤਨੀ ਸ਼ਿਲਪਾ ਸ਼ੈੱਟੀ ਨੂੰ ਦਿੱਤੀ ਵਧਾਈ

nisha bano image from nisha bano'instagram

ਇਹਨਾਂ ਤਸਵੀਰਾਂ ਵਿੱਚ ਨਿਸ਼ਾ ਤੇ ਸਮੀਰ ਦੋਵੇਂ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿਸ਼ਾ ਨੇ ਲਿਖਿਆ ਹੈ ‘ਰੱਬ ਮੇਰੇ ਤੋਂ ਪੁੱਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇ, ਹੱਥ ਲਾ ਕੇ ਵੇਖੀ ਧੜਕਣ ਨੂੰ, ਮੇਰੇ ਸਾਹ ਵਿੱਚ ਤੂੰ ਹੋਵੇ, ਮੰਗਾਂ ਅਗਲੇ ਜਨਮ ਵਿੱਚ ਤੈਨੂੰ ਹੀ, ਮੈਂ ਜਿਸਮ ਤੇ ਤੂੰ ਮੇਰੀ ਰੂਹ ਹੋਵੇਂ,Happy birthday @sameermahiofficial ???❤️❤️ god bless lvu u ’

image from nisha bano'instagram

ਨਿਸ਼ਾ ਬਾਨੋ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਸਮੀਰ ਮਾਹੀ ਨੂੰ ਜਨਮ ਦਿਨ ਦੀਆਂ ਵਧਾਈਆ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network