ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋ 'ਨੀ ਮੈਂ ਸੱਸ ਕੁੱਟਣੀ' ਫ਼ਿਲਮ 'ਚ ਆਉਣਗੇ ਨਜ਼ਰ,ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

Written by  Shaminder   |  October 17th 2019 11:43 AM  |  Updated: October 17th 2019 11:43 AM

ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋ 'ਨੀ ਮੈਂ ਸੱਸ ਕੁੱਟਣੀ' ਫ਼ਿਲਮ 'ਚ ਆਉਣਗੇ ਨਜ਼ਰ,ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

 ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਇੱਕ ਕਲੈਪਿੰਗ ਬੋਰਡ ਫੜੇ ਹੋਏ ਨਜ਼ਰ ਆ ਰਹੇ ਨੇ । ਜੀ ਹਾਂ ਹੁਣ ਨਿਸ਼ਾ ਬਾਨੋ ਨਵੀਂ ਫ਼ਿਲਮ 'ਨੀ ਮੈਂ ਸੱਸ ਕੁੱਟਣੀ' 'ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੀ ਡਾਇਰੈਕਸ਼ਨ ਪਰਵੀਨ ਕੁਮਾਰ ਕਰ ਰਹੇ ਨੇ ਜਦਕਿ ਨਿਸ਼ਾ ਬਾਨੋ ਇਸ ਫ਼ਿਲਮ 'ਚ ਕਿਰਦਾਰ ਨਿਭਾ ਰਹੇ ਨੇ ।

ਹੋਰ ਵੇਖੋ:ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ

https://www.instagram.com/p/B3mvdVDh3bQ/

ਇਸ ਫ਼ਿਲਮ 'ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਦੇਵਗਨ ਅਤੇ ਕਰਮਜੀਤ ਅਨਮੋਲ ਵੀ ਨਜ਼ਰ ਆਉਣਗੇ । ਕੁਝ ਦਿਨ ਪਹਿਲਾਂ ਕਰਮਜੀਤ ਅਨਮੋਲ ਨੇ ਵੀ ਇਸ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸੀ ।ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ । ਦੱਸ ਦਈਏ ਕਿ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ 'ਚ ਇੱਕਠੇ ਨਜ਼ਰ ਆ ਚੁੱਕੇ ਹਨ ।

https://www.instagram.com/p/B3simloBE5y/

 ਨਿਸ਼ਾ ਬਾਨੋ ਦੀ ਗੱਲ ਕੀਤੀ ਜਾਵੇ ਤਾਂ ਉਹ 'ਨਿੱਕਾ ਜ਼ੈਲਦਾਰ-3' 'ਚ ਵੀ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਵੀ ਦੇ ਰਹੇ ਹਨ । ਅਨੀਤਾ ਦੇਵਗਨ ਨੇ ਵੀ ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ਅਤੇ ਉਹ ਵੀ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network