ਕਰਣ ਮਹਿਰਾ ਦੇ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਅਦਾਕਾਰਾ ਨਿਸ਼ਾ ਰਾਵਲ ਨੇ ਰੱਖਿਆ ਆਪਣਾ ਪੱਖ, ਮੀਡੀਆ ਸਾਹਮਣੇ ਲਗਾਏ ਗੰਭੀਰ ਇਲਜ਼ਾਮ

written by Rupinder Kaler | June 02, 2021 01:57pm

ਟੀਵੀ ਅਦਾਕਾਰਾ ਨਿਸ਼ਾ ਰਾਵਲ ਤੇ ਕਰਣ ਮਹਿਰਾ ਏਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ ।ਦੋਵਾਂ ਵਿਚਕਾਰ ਘਰੇਲੂ ਕਲੇਸ਼ ਚੱਲ ਰਿਹਾ, ਤੇ ਇਹ ਕਲੇਸ਼ ਹੁਣ ਪੁਲਿਸ ਕੋਲ ਪਹੁੰਚ ਗਿਆ ਹੈ । ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਦ ਨਿਸ਼ਾ ਨੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ । ਨਿਸ਼ਾ ਰਾਵਲ ਨੇ ਦੱਸਿਆ ਕਿ ਉਸ ਦੇ ਪਤੀ ਕਰਨ ਮਹਿਰਾ ਉਸ ਨੂੰ ਪਾਗਲ ਕਹਿ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਉਸ ਦਾ ਕਹਿਣਾ ਸੀ, 'ਮੈਂ ਮਾਨਸਿਕ ਤੌਰ 'ਤੇ ਬਿਮਾਰ ਜ਼ਰੂਰ ਹੋਈ, ਪਰ ਹੁਣ ਮੇਰਾ ਇਲਾਜ ਹੋ ਗਿਆ ਹੈ ਤੇ ਮੈਂ ਠੀਕ ਹਾਂ। ਮੈਂ ਸਾਲ 2014 'ਚ ਬਾਈਪੋਲਰ ਡਿਸਆਰਡਰ ਨਾਲ ਜੂਝ ਰਹੀ ਸੀ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਜਾਨ੍ਹਵੀ ਕਪੂਰ ਨੇ ਦੱਸੀ ਆਪਣੀ ਮਾਂ ਸ਼੍ਰੀ ਦੇਵੀ ਦੀ ਆਖਰੀ ਇੱਛਾ

Karan Mehra Pic Courtesy: Instagram

ਇਹ ਪਾਗਲਪਨ ਨਹੀਂ ਬਲਕਿ ਮੂਡ ਡਿਸਆਰਡਰ ਦੀ ਸਮੱਸਿਆ ਹੈ। ਇਹ ਕਿਸੇ ਵੱਡੇ ਕਦਮ ਦੀ ਵਜ੍ਹਾ ਨਾਲ ਜਾਂ ਫਿਰ ਕਦੀ-ਕਦੀ ਜੈਨੇਟਿਕ ਵੀ ਹੁੰਦਾ ਹੈ। ਮੈਂ ਇਸ ਬਾਰੇ ਕੋਈ ਝੂਠ ਨਹੀਂ ਬੋਲਾਂਗੀ, ਮੈਂ ਇਸ ਤੋਂ ਸ਼ਰਮਿੰਦਾ ਨਹੀਂ ਹਾਂ। ਮੈਂ ਆਪਣਾ ਇਲਾਜ ਡਾਕਟਰ ਤੋਂ ਕਰਵਾਇਆ ਤੇ ਹੁਣ ਕੁਝ ਮਹੀਨਿਆਂ ਬਾਅਦ ਠੀਕ ਹੋ ਗਈ। ਇਹ ਸਮੱਸਿਆ ਇਸ ਲਈ ਹੋਈ ਕਿਉਂਕਿ ਮੈਂ ਆਪਣੀ ਕੁੱਖ 'ਚ ਪਲ਼ ਰਿਹਾ 5 ਮਹੀਨੇ ਦਾ ਬੱਚਾ ਗੁਆ ਦਿੱਤਾ ਸੀ।

Karan Mehra Pic Courtesy: Instagram

ਇਸ ਮੁਸ਼ਕਲ ਘੜੀ 'ਚ ਵੀ ਮੈਨੂੰ ਕਰਨ ਮਹਿਰਾ ਦਾ ਸਾਥ ਨਹੀਂ ਮਿਲਿਆ, ਬਲਕਿ ਉਸ ਦਾ ਰਵੱਈਆ ਮੇਰੇ ਪ੍ਰਤੀ ਖਰਾਬ ਸੀ।' ਇਨ੍ਹਾਂ ਸਭ ਗੱਲਾਂ ਤੋਂ ਪਹਿਲਾਂ ਨਿਸ਼ਾ ਰਾਵਲ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣ ਵਾਲੀ ਹੈ ਨਾਲ ਹੀ ਉਸ ਨੇ ਦੱਸਿਆ ਕਿ ਕਰਨ ਦਾ ਦਿੱਲੀ ਦੀ ਕਿਸੇ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ। ਚੰਡੀਗੜ੍ਹ 'ਚ ਸ਼ੂਟ ਦੌਰਾਨ ਬੀਤੇ ਸਾਲ ਦੇ ਅਖੀਰ 'ਚ ਦੋਵਾਂ ਵਿਚਕਾਰ ਨਜ਼ਦੀਕੀਆਂ ਵਧੀਆਂ। ਇਸੇ ਕਾਰਨ ਤਲਾਕ ਦੀ ਨੌਬਤ ਆ ਗਈ ਹੈ।

 

View this post on Instagram

 

A post shared by Viral Bhayani (@viralbhayani)

You may also like