ਨਿਸ਼ਾਵਨ ਭੁੱਲਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਭਾਬੀਏ’

Written by  Rupinder Kaler   |  December 17th 2019 10:55 AM  |  Updated: December 17th 2019 10:55 AM

ਨਿਸ਼ਾਵਨ ਭੁੱਲਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਭਾਬੀਏ’

ਗਾਇਕ ਨਿਸ਼ਾਵਨ ਭੁੱਲਰ ਨਵਾਂ ਗਾਣਾ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ‘ਭਾਬੀਏ’ ਟਾਈਟਲ ਹੇਠ ਇਸ ਗਾਣੇ ਨੂੰ 21 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕਈ ਹਿੱਟ ਗਾਣੇ ਦੇਣ ਵਾਲੇ ਵੀਤ ਬਲਜੀਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ ।

https://www.instagram.com/p/B6KSmqmHm7c/

ਗੀਤ ਦਾ ਵੀਡੀਓ Director.Savio ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਨਿਸ਼ਾਵਨ ਭੁੱਲਰ ਦੇ ਨਾਲ ਕਮਲ ਖੰਗੂਰਾ ਨਜ਼ਰ ਆਉਣਗੇ । ਗਾਣੇ ਦੇ ਪੋਸਟਰ ਨੂੰ ਭੁੱਲਰ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B42Kmvtn7bR/

ਨਿਸ਼ਾਵਨ ਭੁੱਲਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਗੁਰਲੇਜ਼ ਅਖ਼ਤਰ ਨਾਲ ਆਏ ਉਹਨਾ ਦੇ ਗਾਣੇ ‘ਕਤਲ’ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਡੀਜੇ ਦੀ ਸ਼ਾਨ ਬਣਦੇ ਹਨ ।

https://www.instagram.com/p/B3ZTOMMnK53/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network