Advertisment

ਮਦਾਰੀ, ਦ੍ਰਿਸ਼ਯਮ ਵਰਗੀਆਂ ਫ਼ਿਲਮਾਂ ਬਨਾਉਣ ਵਾਲੇ ਨਿਸ਼ੀਕਾਂਤ ਕਾਮਤ ਦੀ ਹਾਲਤ ਗੰਭੀਰ, ਇਸ ਤੋਂ ਪਹਿਲਾਂ ਉੱਡੀ ਸੀ ਮੌਤ ਦੀ ਅਫਵਾਹ

author-image
By Shaminder
New Update
ਮਦਾਰੀ, ਦ੍ਰਿਸ਼ਯਮ ਵਰਗੀਆਂ ਫ਼ਿਲਮਾਂ ਬਨਾਉਣ ਵਾਲੇ ਨਿਸ਼ੀਕਾਂਤ ਕਾਮਤ ਦੀ ਹਾਲਤ ਗੰਭੀਰ, ਇਸ ਤੋਂ ਪਹਿਲਾਂ ਉੱਡੀ ਸੀ ਮੌਤ ਦੀ ਅਫਵਾਹ
Advertisment
ਫ਼ਿਲਮ ਦ੍ਰਿਸ਼ਯਮ, ਰੌਕੀ, ਹੈਂਡਸਮ ਅਤੇ ਮਦਾਰੀ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਨਿਸ਼ੀਕਾਂਤ ਕਾਮਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਇਸ ਦੀ ਜਾਣਕਾਰੀ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਆਪਣੇ ਟਵਿੱਟਰ ‘ਤੇ ਟਵੀਟ ਕਰਕੇ ਦਿੱਤੀ ਹੈ ।ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਦੀ ਅਫਵਾਹ ਫੈਲ ਗਈ ਸੀ । ਜਿਸ ਤੋਂ ਬਾਅਦ ਰਿਤੇਸ਼ ਦੇਸ਼ਮੁਖ ਨੇ ਇੱਕ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਦੱਸਿਆ ਕਿ ‘ਨਿਸ਼ੀਕਾਂਤ ਹਾਲੇ ਵੈਂਟੀਲੇਟਰ ‘ਤੇ ਹਨ ।ਉਹ ਹਾਲੇ ਜਿਉਂਦੇ ਨੇ ਅਤੇ ਲੜ ਰਹੇ ਨੇ ਉਨ੍ਹਾਂ ਦੇ ਲਈ ਦੁਆ ਕਰੋ’। ਨਿਸ਼ੀਕਾਂਤ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਹਨ ਅਤੇ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਬਨਾਉਣ ਲਈ ਜਾਣੇ ਜਾਂਦੇ ਹਨ । ਦੱਸ ਦਈਏ ਕਿ ਟੀਵੀ ਅਦਾਕਾਰ ਅਨੁਪਮ ਸ਼ਾਮ ਵੀ ਕਈ ਦਿਨਾਂ ਤੋਂ ਹਸਪਤਾਲ ‘ਚ ਦਾਖਲ ਹਨ । ਉਨ੍ਹਾਂ ਦੇ ਕੋਲ ਇਲਾਜ ਲਈ ਪੈਸੇ ਨਹੀਂ ਸਨ ਜਿਸ ਤੋਂ ਬਾਅਦ ਮਨੋਜ ਵਾਜਪੇਈ ਅਤੇ ਸੋਨੂੰ ਸੂਦ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਸਨ । https://twitter.com/Riteishd/status/1295257011509252096 ਜ਼ਿਕਰਯੋਗ ਹੈ ਕਿ ਡਾਇਰੇਕਟਰ ਲੀਵਰ ਸਿਰੋਸਿਸ ਨਾਂ ਦੀ ਗੰਭੀਰ ਬਿਮਾਰੀ ਨਾਲ ਜੁਝ ਰਹੇ ਹਨ। ਲੰਬੇ ਸਮੇਂ ਤੋਂ ਉਹ ਹੈਦਰਾਬਾਦ ਦੇ ਏਆਈਜੀ ਹਸਪਤਾਲ 'ਚ ਦਾਖ਼ਲ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment