Advertisment

ਨੀਤਾ ਅੰਬਾਨੀ ਨਾਲ ਵਿਆਹ ਕਰਵਾਉਣ ਲਈ ਮੁਕੇਸ਼ ਅੰਬਾਨੀ ਖਾਂਦਾ ਸੀ ਬੱਸਾਂ ’ਚ ਧੱਕੇ, ਸੜਕ ’ਤੇ ਚੱਕਾ ਜਾਮ ਕਰਕੇ ਮਨਾਇਆ ਸੀ ਵਿਆਹ ਲਈ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

author-image
By Rupinder Kaler
New Update
ਨੀਤਾ ਅੰਬਾਨੀ ਨਾਲ ਵਿਆਹ ਕਰਵਾਉਣ ਲਈ ਮੁਕੇਸ਼ ਅੰਬਾਨੀ ਖਾਂਦਾ ਸੀ ਬੱਸਾਂ ’ਚ ਧੱਕੇ, ਸੜਕ ’ਤੇ ਚੱਕਾ ਜਾਮ ਕਰਕੇ ਮਨਾਇਆ ਸੀ ਵਿਆਹ ਲਈ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ
Advertisment
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਸਭ ਤੋਂ ਉਪਰ ਆਉਂਦੇ ਹਨ । ਸ਼ਾਇਦ ਹੀ ਕੋਈ ਹੋਵੇਗਾ ਜਿਹੜਾ ਮੁਕੇਸ਼ ਅੰਬਾਨੀ ਬਾਰੇ ਨਹੀਂ ਜਾਣਦਾ ਹੋਵੇਗਾ । ਮੁਕੇਸ਼ ਅੰਬਾਨੀ ਦੀ ਇਸ ਤਰੱਕੀ ਬਾਰੇ ਤਾਂ ਸ਼ਾਇਦ ਹਰ ਕੋਈ ਜਾਣਦਾ ਹੈ ਪਰ ਉਹਨਾਂ ਦੀ ਲਵ ਸਟੋਰੀ ਬਾਰੇ ਕੋਈ ਵਿਰਲਾ ਹੀ ਜਾਣਦਾ ਹੋਵੇਗਾ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਮੁਕੇਸ਼ ਅੰੰਬਾਨੀ ਨੂੰ ਨੀਤਾ ਅੰਬਾਨੀ ਨਾਲ ਪਿਆਰ ਹੋਇਆ ਤੇ ਕਿਵੇਂ ਦੋਹਾਂ ਨੇ ਵਿਆਹ ਕਰਵਾਇਆ । publive-image ਮੁਕੇਸ਼ ਅੰਬਾਨੀ ਨੇ ਨੀਤਾ ਨਾਲ ਵਿਆਹ ਕਰਵਾਉਣ ਲਈ ਰੋਡ ਤੇ ਚੱਕਾ ਜਾਮ ਤੱਕ ਕਰ ਦਿੱਤਾ ਸੀ । ਨੀਤਾ ਦੇ ਪਿਤਾ ਬਿੜਲਾ ਗਰੁੱਪ ਵਿੱਚ ਕੰਮ ਕਰਦੇ ਸਨ । ਇੱਕ ਦਿਨ ਬਿੜਲਾ ਪਰਿਵਾਰ ਨੇ ਇੱਕ ਫੰਕਸ਼ਨ ਰੱਖਿਆ ਸੀ । ਇਸ ਫੰਕਸ਼ਨ ਵਿੱਚ ਨੀਤਾ ਵੀ ਪਹੁੰਚੀ ਹੋਈ ਸੀ , ਇਸ ਦੌਰਾਨ ਨੀਤਾ ਨੇ ਭਾਰਤੀ ਕਲਾਸੀਕਲ ਡਾਂਸ ਕੀਤਾ ਸੀ । ਜਦੋਂ ਉਹਨਾਂ ਨੇ ਡਾਂਸ ਕੀਤਾ ਮੁਕੇਸ਼ ਅੰਬਾਨੀ ਦੇ ਪਿਤਾ ਧੀਰੂ ਬਾਈ ਅੰਬਾਨੀ ਦੀ ਨਜ਼ਰ ਨੀਤਾ ਤੇ ਪਈ ।
Advertisment
publive-image ਧੀਰੂ ਭਾਈ ਨੀਤਾ ਤੋਂ ਕਾਫੀ ਪ੍ਰਭਾਵਿਤ ਹੋਏ, ਇਸੇ ਦੌਰਾਨ ਉਹਨਾਂ ਨੇ ਮਨ ਬਣਾ ਲਿਆ ਕਿ ਉਹ ਨੀਤਾ ਨੂੰ ਆਪਣੇ ਘਰ ਦੀ ਨੂੰਹ ਬਨਾਉਣਗੇ । ਇਸ ਤੋਂ ਬਾਅਦ ਧੀਰੂ ਭਾਈ ਨੇ ਕਿਸੇ ਤੋਂ ਨੀਤਾ ਦਾ ਨੰਬਰ ਲੈ ਕੇ ਫੋਨ ਕੀਤਾ । ਨੀਤਾ ਨੇ ਫੋਨ ਚੁੱਕਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਧੀਰੂ ਭਾਈ ਅੰਬਾਨੀ ਬੋਲ ਰਿਹਾ ਹਾਂ । ਨੀਤਾ ਨੇ ਸਮਝਿਆ ਕਿ ਕੋਈ ਉਹਨਾਂ ਨਾਲ ਮਸਤੀ ਕਰ ਰਿਹਾ ਹੈ । publive-image ਇਸ ਸਿਲਸਿਲਾ ਦੋ ਤਿੰਨ ਵਾਰ ਹੋਇਆ ਪਰ ਹਰ ਵਾਰ ਨੀਤਾ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਧੀਰੂ ਭਾਈ ਨੇ ਨੀਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੋਹਾਂ ਪਰਿਵਾਰਾਂ ਨੇ ਇਹ ਤੈਅ ਕੀਤਾ ਕਿ ਉਹ ਨੀਤਾ ਦੇ ਮੁਕੇਸ਼ ਦਾ ਵਿਆਹ ਕਰ ਦੇਣਗੇ । ਇਸ ਤੋਂ ਬਾਅਦ ਨੀਤਾ ਤੇ ਮੁਕੇਸ਼ ਅੰਬਾਨੀ ਮਿਲਣ ਲੱਗੇ ਸਨ । ਮੁਕੇਸ਼ ਹਮੇਸ਼ਾ ਮਹਿੰਗੀਆਂ ਕਾਰਾਂ ਵਿੱਚ ਨੀਤਾ ਨੂੰ ਮਿਲਣ ਲਈ ਆਉਂਦੇ ਸਨ । ਪਰ ਨੀਤਾ ਚਾਹੁੰਦੀ ਸੀ ਕਿ ਉਹ ਮਹਿੰਗੀਆਂ ਕਾਰਾਂ ਛੱਡ ਕੇ ਉਸ ਨਾਲ ਬੱਸ ਵਿੱਚ ਸਫ਼ਰ ਕਰੇ । publive-image ਮੁਕੇਸ਼ ਅੰਬਾਨੀ ਨੇ ਇਸ ਤਰ੍ਹਾਂ ਹੀ ਕੀਤਾ ਉਹ ਅਕਸਰ ਨੀਤਾ ਦੇ ਨਾਲ ਬੱਸਾਂ ਵਿੱਚ ਸਫ਼ਰ ਕਰਦੇ ਸਨ । ਫਿਰ ਇੱਕ ਦਿਨ ਨੀਤਾ ਤੇ ਮੁਕੇਸ਼ ਅੰਬਾਨੀ ਕਾਰ ਵਿੱਚ ਜਾ ਰਹੇ ਸਨ ਤਾਂ ਰਸਤੇ ਵਿੱਚ ਮੁਕੇਸ਼ ਨੇ ਨੀਤਾ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ । ਮੁਕੇਸ਼ ਨੇ ਨੀਤਾ ਨੂੰ ਕਿਹਾ ਕਿ ਜੇਕਰ ਉਸ ਨੇ ਨਾਂਹ ਕੀਤੀ ਤਾਂ ਉਹ ਸੜਕ ਤੋਂ ਕਾਰ ਨਹੀਂ ਅੱਗੇ ਨਹੀਂ ਵਧਾਏਗਾ, ਇਸ ਵਜ੍ਹਾ ਕਰਕੇ ਸੜਕ ਤੇ ਜਾਮ ਲੱਗਣ ਲੱਗ ਗਿਆ ਸੀ । ਨੀਤਾ ਨੇ ਹਾਂ ਕਹਿ ਦਿੱਤੀ ਸੀ ਤੇ ਬਾਅਦ ਵਿੱਚ ਨੀਤਾ ਨੇ ਮੁਕੇਸ਼ ਅੰਬਾਨੀ ਨਾਲ 1985 ਵਿੱਚ ਵਿਆਹ ਕਰਵਾਇਆ ਸੀ ।
#nita-ambani #mukesh-ambani
Advertisment

Stay updated with the latest news headlines.

Follow us:
Advertisment
Advertisment
Latest Stories
Advertisment