ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ’ਚ 9ਵੇਂ ਸਥਾਨ ’ਤੇ ਹਨ ਮੁਕੇਸ਼ ਅੰਬਾਨੀ, ਪਰ ਤਿੰਨਾਂ ਬੱਚਿਆਂ ਨੂੰ ਦਿੰਦੇ ਸਨ ਏਨੀਂ ਪਾਕੇਟਮਨੀ

written by Rupinder Kaler | March 02, 2020

2020 ਦੀ ਇੱਕ ਰਿਪੋਰਟ ਮੁਤਾਬਿਕ ਮੁਕੇਸ਼ ਅੰਬਾਨੀ ਦਾ ਨੈੱਟਵਰਥ 67 ਬਿਲੀਅਨ ਅਮਰੀਕੀ ਡਾਲਰ ਹੈ ਤੇ ਉਹ ਹਰ ਘੰਟੇ 7 ਕਰੋੜ ਰੁਪਏ ਕਮਾਉਂਦੇ ਹਨ । ਇਸ ਹਿਸਾਬ ਨਾਲ ਮੁਕੇਸ਼ ਅੰਬਾਨੀ ਦੁਨੀਆ ਦੇ ਨੌਵੇਂ ਸਭ ਤੋਂ ਅਮੀਰ ਬੰਦੇ ਹਨ । ਇਸ ਸਭ ਦੇ ਚਲਦੇ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਦਾ ਇੱਕ ਪੁਰਾਣਾ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ । ਇਸ ਇੰਟਰਵਿਊ ਵਿੱਚ ਨੀਤਾ ਅੰਬਾਨੀ ਨੇ ਦੱਸਿਆ ਕਿ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਕਿੰਨੀ ਪਾਕੇਟ ਮਨੀ ਦਿੰਦੀ ਸੀ । ਨੀਤਾ ਅੰਬਾਨੀ ਨੇ ਦੱਸਿਆ ਕਿ ਉਹ ਈਸ਼ਾ, ਆਕਾਸ਼ ਤੇ ਅਨੰਤ ਨੂੰ ਸਿਰਫ਼ ਪੰਜ ਰੁਪਏ ਪਾਕੇਟਮਨੀ ਦਿੰਦੀ ਸੀ । ਇਸ ਦੀ ਵੀ ਇੱਕ ਵਜ੍ਹਾ ਸੀ । ਨੀਤਾ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਇਸ ਲਈ ਕਰਦੀ ਸੀ ਤਾਂ ਜੋ ਉਹ ਇੱਕ ਸਾਦੀ ਜ਼ਿੰਦਗੀ ਜਿਉਣ ਤੇ ਉਹਨਾਂ ਨੂੰ ਪੈਸੇ ਦੀ ਵੈਲੀਉ ਦਾ ਪਤਾ ਲੱਗੇ । ਨੀਤਾ ਨੇ ਦੱਸਿਆ ਕਿ ਇੱਕ ਵਾਰ ਅਨੰਤ ਉਸ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੰਮੀ ਅੱਜ ਤੋਂ ਮੈਨੂੰ 10 ਰੁਪਏ ਦਿਆ ਕਰੋ ਕਿਉਂਕਿ ਸਕੂਲ ਵਿੱਚ ਹਰ ਕੋਈ ਚਿੜਾਉਂਦਾ ਹੈ । https://www.instagram.com/p/B8iLlO5pr26/ ਇਸ ਤੇ ਮੈਂ ਕੁਝ ਨਹੀਂ ਕਹਿ ਸਕੀ ਜਿਸ ਤੋਂ ਬਾਅਦ ਮੈਂ ਬੱਚਿਆਂ ਦੀ ਪਾਕੇਟਮਨੀ ਵਧਾ ਦਿੱਤੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਈਸ਼ਾ ਅੰਬਾਨੀ ਆਪਣੇ ਦਾਦੇ ਦਾਦੀ ਦੀ ਲਾਡਲੀ ਹੈ । ਕਹਿੰਦੇ ਹਨ ਕਿ ਜਦੋਂ ਤੱਕ ਧੀਰੂ ਭਾਈ ਅੰਬਾਨੀ ਈਸ਼ਾ ਦਾ ਚਿਹਰਾ ਨਹੀਂ ਦੇਖਦੇ ਸਨ ਉਦੋਂ ਤੱਕ ਉਹ ਸਵੇਰ ਦੀ ਚਾਹ ਨਹੀਂ ਸੀ ਪੀਂਦੇ । https://www.instagram.com/p/B7Sb9WfJWFK/

0 Comments
0

You may also like