ਕੰਗਨਾ ਰਣੌਤ ਦੇ ਟੁੱਟੇ ਦਫਤਰ ਦੀ ਰਿਪੇਅਰ ਕਰਨ ਲਈ ਕੋਈ ਵੀ Architect ਤਿਆਰ ਨਹੀਂ, ਇਹ ਹੈ ਵਜ੍ਹਾ

written by Rupinder Kaler | March 03, 2021

ਕੰਗਨਾ ਨੇ ਬੀਤੇ ਦਿਨ ਆਪਣੇ ਟੁੱਟੇ ਹੋਏ ਆਫ਼ਿਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ Architect ਉਸ ਦੇ ਟੁੱਟੇ ਹੋਏ ਦਫ਼ਤਰ ਨੂੰ ਫਿਰ ਤੋਂ ਬਨਾਉਣ ਲਈ ਤਿਆਰ ਨਹੀਂ ਹੈ । ਕੰਗਨਾ ਨੇ ਦਾਵਾ ਕੀਤਾ ਸੀ ਇਹਨਾਂ ਸਾਰਿਆਂ ਨੂੰ ਬੀਐੱਮਸੀ ਤੋਂ ਡਰ ਲੱਗਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਦੇ ਦਫਤਰ ਨੂੰ ਕੁਝ ਦਿਨ ਪਹਿਲਾਂ ਹੀ ਨਜ਼ਾਇਜ਼ ਉਸਾਰੀ ਕਰਕੇ ਤੋੜ ਦਿੱਤਾ ਸੀ ।

image from punjabivideos's Twitter

ਹੋਰ ਪੜ੍ਹੋ :

ਸਰਦੂਲ ਸਿਕੰਦਰ ਦੇ ਬਹੁਤ ਨੇੜੇ ਸੀ ਬੱਬੂ ਮਾਨ, ਸਰਦੂਲ ਦੇ ਬੇਟੇ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

ਇਸ ਘਟਨਾ ਤੋਂ ਬਾਅਦ ਕੰਗਨਾ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਆਪਣੇ ਦਫਤਰ ਦਾ ਕੰਮ ਨਹੀਂ ਕਰਵਾ ਪਾ ਰਹੀ । ਕੰਗਨਾ ਨੇ ਕਿਹਾ ਕਿ ਮੈਂ ਬੀਐੱਮਸੀ ਦੀ ਕਾਰਵਾਈ ਦੇ ਖਿਲਾਫ ਕੇਸ ਪਾਇਆ ਸੀ ਜਿਹੜਾ ਕਿ ਮੈਂ ਜਿੱਤ ਲਿਆ ਹੈ, ਤੇ ਛੇਤੀ ਹੀ ਮੁਆਵਜੇ ਲਈ ਅਰਜੀ ਲਗਾਵਾਂਗੀ ।

ਉਸ ਨੇ ਅੱਗੇ ਕਿਹਾ ਕੋਈ ਵੀ ਵਾਸਤੂਕਾਰ ਮੇਰੇ ਦਫਤਰ ਦਾ ਕੰਮ ਕਰਨ ਲਈ ਤਿਆਰ ਨਹੀਂ , ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀਐੱਮਸੀ ਵੱਲੋਂ ਧਮਕੀ ਮਿਲ ਰਹੀ ਹੈ ਕਿ ਉਹਨਾਂ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ ।

0 Comments
0

You may also like