ਕੋਈ ਵੀ ਹੱਥਕੰਡਾ ਨਹੀਂ ਤੋੜ ਸਕਦਾ ਕਿਸਾਨਾਂ ਦਾ ਹੌਸਲਾ, ਜੇਲ੍ਹ ’ਚੋਂ ਰਿਹਾਅ ਹੁੰਦੇ ਹੀ ਨੌਜਵਾਨ ਨੇ ਕਿਸਾਨ ਮਜ਼ਦੂਰ ਏਕਤਾ ਦੇ ਲਗਾਏ ਨਾਅਰੇ

written by Rupinder Kaler | February 24, 2021

ਕਿਸਾਨ ਅੰਦੋਲਨ ਨੂੰ ਦਬਾਉਣ ਲਈ ਮੋਦੀ ਸਰਕਾਰ ਹਰ ਹੱਥਕੰਡਾ ਅਪਣਾ ਰਹੀ ਹੈ । ਜਿੱਥੇ ਕੁਝ ਨੌਜਵਾਨਾਂ ਨੂੰ ਬਿਨ੍ਹਾਂ ਕਿਸੇ ਕਸੂਰ ਦੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ, ਉੱਥੇ ਸਰਕਾਰ ਦੀਆਂ ਇਹ ਹਰਕਤਾਂ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਉਤਸਾਹ ਵਿੱਚ ਕੋਈ ਕਮੀ ਦਿਖਾਈ ਨਹੀਂ ਦੇ ਰਹੀ । ਹੋਰ ਪੜ੍ਹੋ : ਗਾਇਕ ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਜਸਵਿੰਦਰ ਬਰਾੜ, ਗੁਰਦਾਸ ਮਾਨ ਅਤੇ ਗਿੱਪੀ ਗਰੇਵਾਲ ਨੇ ਜਤਾਇਆ ਦੁੱਖ inside image of farmer protests delhi ਜਿਸ ਦੀ ਮਿਸਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਮਿਲ ਜਾਂਦੀ ਹੈ । ਇਸ ਵੀਡੀਓ ਵਿੱਚ ਮਨਜਿੰਦਰ ਸਿੰਘ ਸਿਰਸਾ ਉਸ ਨੌਜਵਾਨ ਨੂੰ ਜਮਾਨਤ ਤੇ ਰਿਹਾਅ ਕਰਵਾ ਕੇ ਜੇਲ੍ਹ ਵਿੱਚੋਂ ਬਾਹਰ ਲੈ ਕੇ ਆ ਰਹੇ ਹਨ, ਜਿਸ ਨੂੰ ਮੋਦੀ ਸਰਕਾਰ ਨੇ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸੀ । farmer protest in india ਇਹ ਨੌਜਵਾਨ ਜੇਲ੍ਹ ਵਿੱਚੋਂ ਬਾਹਰ ਨਿਕਲਦੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਾ ਹੈ । ਇਸ ਨੌਜਵਾਨ ਦਾ ਉਤਸਾਹ ਦੇਖਦੇ ਹੀ ਬਣਦਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਲਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like