ਨੌਦੀਪ ਕੌਰ ਜੇਲ੍ਹ ਚੋਂ ਆਈ ਬਾਹਰ, ਖਾਲਸਾ ਏਡ ਨੇ ਨੌਦੀਪ ‘ਤੇ ਹੋਏ ਤਸ਼ਦੱਦ ਦੀ ਕੀਤੀ ਨਿਖੇਧੀ

written by Shaminder | February 27, 2021

ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਵਰਕਰ ਨੌਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ ।ਉਹ 12 ਜਨਵਰੀ ਤੋਂ ਜੇਲ੍ਹ ‘ਚ ਬੰਦ ਸੀ ।ਨੌਦੀਪ ਦੀ ਰਿਹਾਈ ਲਈ ਕੌਮਾਂਤਰੀ ਪੱਧਰ ‘ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ । 12  ਜਨਵਰੀ ਨੂੰ ਕਿਸਾਨਾਂ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੀ ਨੌਦੀਪ ਉਨ੍ਹਾਂ ਲੋਕਾਂ ‘ਚ ਸ਼ਾਮਿਲ ਸੀ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ।

nodeep kaur Image from Khalsa Aid's instagram
ਹੋਰ ਪੜ੍ਹੋ : ਕੌਰ ਬੀ ਨੇ ਸਰਦੂਲ ਸਿਕੰਦਰ ਦਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਲੀਜੇਂਡਸ ਕਦੇ ਨਹੀਂ ਮਰਦੇ
nodeep kaur Image from Khalsa Aid's instagram
ਸਰਕਾਰ ਵੱਲੋਂ ਮਨਮਾਨੀ ਕੀਤੇ ਜਾਣ ਦੇ ਇਲਜ਼ਾਮਾਂ ਦੇ ਸਾਹਮਣੇ ਆਉੇਣ ਤੋਂ ਪਹਿਲਾਂ ਇਸ ਦਲਿਤ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।ਖਾਲਸਾ ਏਡ ਵੱਲੋਂ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਨੌਦੀਪ ਕੌਰ ਜੇਲ੍ਹ ‘ਚ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਬਿਆਨ ਕਰਦੀ ਹੋਈ ਦੱਸ ਰਹੀ ਹੈ ਕਿ ਉਸ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜੇਲ੍ਹ ‘ਚ ਟੌਰਚਰ ਕੀਤਾ ਗਿਆ ।
nodeep Image from Khalsa Aid's instagram
ਹਾਲੇ ਉਹ ਦੱਸ ਨਹੀਂ ਸਕਦੀ ਕਿ ਕਿਸ ਤਰ੍ਹਾਂ ਦਾ ਉਸ ਨਾਲ ਵਰਤਾਉ ਕਰਦੀ ਰਹੀ ਹੈ । ਉਨ੍ਹਾਂ ਨੇ ਜੇਲ੍ਹ ‘ਚ ਬੰਦ ਹੋਰਾਂ ਲੋਕਾਂ ਨਾਲ ਹੁੰਦੀ ਜ਼ਿਆਦਤੀ ਬਾਰੇ ਵੀ ਦੱਸਿਆ ।
 
View this post on Instagram
 

A post shared by Khalsa Aid (UK) (@khalsa_aid)

 

0 Comments
0

You may also like