ਅਫਸਾਨਾ ਖ਼ਾਨ ਦੇ ਭਰਾ ਖੁਦਾ ਬਖਸ਼ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ, ਵਧੀਆਂ ਮੁਸ਼ਕਿਲਾਂ

written by Lajwinder kaur | May 27, 2022

ਮਨੋਰੰਜਨ ਜਗਤ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜੀ ਤਿੱਤਲੀਆਂ, ਬੇਚਾਰੀ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਗਾਇਕਾ ਅਫਸਾਨਾ ਖ਼ਾਨ ਦੇ ਭਰਾ ਖੁਦਾ ਬਖਸ਼ ਸੁਰਖੀਆਂ ਚ ਆ ਗਿਆ। ਦੱਸ ਦਈਆਂ ਗਾਇਕ khuda baksh ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਗਿਆ ਹੈ।

ਹੋਰ ਪੜ੍ਹੋ : ਸ਼ੇਰ ਬੱਗਾ ਫ਼ਿਲਮ ਦਾ ਪਹਿਲਾ ਗੀਤ ‘RAJA JATT’ ਦਾ ਪੋਸਟਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਰੋਮਾਂਟਿਕ ਕਮਿਸਟਰੀ

ਪੰਜਾਬੀ ਗਾਇਕਾ Afsana Khan ਦੇ ਭਰਾ ਖੁਦਾ ਬਖਸ਼ ਨੂੰ ਮੁਸ਼ਕਲਾਂ ਵੱਧ ਗਈਆਂ ਹਨ। ਅਦਾਲਤ ਨੇ ਖੁਦ ਬਖ਼ਸ਼ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

warrant copy

 

ਦੱਸ ਦਈਆ ਇਹ ਮਾਮਲਾ ਹੈ ਕਿ, ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ । ਦੱਸ ਦੇਈਏ ਕਿ 350,000 ਰੁਪਏ ਦੇ ਚੈੱਕ ਬਾਊਂਸ ਹੋਣ ਦੇ ਮਾਮਲੇ 'ਚ ਗਿੱਦੜਬਾਹਾ ਦੀ ਅਦਾਲਤ ਨੇ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

khuda baksh warrant copy 02

ਜੇ ਗੱਲ ਕਰੀਏ ਖੁਦ  ਬਖਸ਼ ਦੀ ਤਾਂ ਉਹ ਇਸ ਸਮੇਂ ਆਪਣੀ ਭੈਣ ਅਫਸਾਨਾ ਖ਼ਾਨ ਤੇ ਜੀਜੇ ਸਾਜ਼ ਦੇ ਨਾਲ ਦੁਬਈ ‘ਚ ਹਨ। ਖੁਦਾ ਬਖਸ਼ ਨੇ ਅਜੇ ਤੱਕ ਆਪਣੇ ਇਸ ਮਾਮਲੇ ਬਾਰੇ ਕੋਈ ਸਫਾਈ ਨਹੀਂ ਦਿੱਤੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੇਖ ਸਕਦੇ ਹੋ ਉਹ ਦੁਬਈ ਦੀ ਆਬੋ ਹਵਾ ਦਾ ਅਨੰਦ ਲੈ ਰਹੇ ਹਨ।

khuda baksh in dubai

ਜੇ ਗੱਲ ਕਰੀਏ ਖੁਦਾ ਬਖਸ਼ ਦੇ ਮਿਊਜ਼ਿਕ ਸਫ਼ਰ ਬਾਰੇ ਤਾਂ ਉਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤ ਵੀ ਗਾ ਚੁੱਕੇ ਹਨ। ਖੁਦਾ ਬਖਸ਼ ਦੀ ਭੈਣ ਅਫਸਾਨਾ ਖ਼ਾਨ, ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਟੌਪ ਗਾਇਕਾਵਾਂ ਚੋਂ ਇੱਕ ਹੈ। ਉਸ ਨੇ ਵੀ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਰਣਬੀਰ ਕਪੂਰ ਦਾ ਇਸ ਕਿਊਟ ਬੱਚੇ ਨਾਲ ਵੀਡੀਓ, ਦਰਸ਼ਕ ਕਮੈਂਟ ਕਰਕੇ ਲੁਟਾ ਰਹੇ ਨੇ ਪਿਆਰ

You may also like