ਇਨ੍ਹਾਂ ਵਿਦੇਸ਼ੀਆਂ ਨੇ ਚੁਣਿਆ ਪੰਜਾਬੀ ਨੂੰ ਆਪਣੀ ਮਾਂ-ਬੋਲੀ

Written by  PTC Buzz   |  December 04th 2017 10:43 AM  |  Updated: December 04th 2017 10:53 AM

ਇਨ੍ਹਾਂ ਵਿਦੇਸ਼ੀਆਂ ਨੇ ਚੁਣਿਆ ਪੰਜਾਬੀ ਨੂੰ ਆਪਣੀ ਮਾਂ-ਬੋਲੀ

ਪੰਜਾਬ ਵਿਚ ਵਸੇ ਜਾਂ ਇਥੋਂ ਜੁੜੇ ਹੋਏ ਲੋਕਾਂ ਦੇ ਮੂੰਹੋ ਪੰਜਾਬੀ ਮਾਂ ਬੋਲੀ ਤਾਂ ਅਕਸਰ ਸੁਣਨ ਨੂੰ ਮਿਲ ਹੀ ਜਾਂਦੀ ਹੈ | ਪੰਜਾਬੀਆਂ ਨਾਲ ਰਹਿ ਰਹੇ ਕੁਝ ਲੋਕ ਪੰਜਾਬੀ ਭਾਸ਼ਾ ਨੂੰ ਸਮਝ ਵੀ ਲੈਂਦੇ ਹਨ | ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਹਸਤੀਆਂ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਲਈ ਪੰਜਾਬੀ ਪਹਿਲੀ ਭਾਸ਼ਾ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਸਿੱਖਿਆ ਹੈ |

ਅੰਗਰੇਜ਼ੀ ਅੱਜ-ਕੱਲ ਗੱਲ ਕਰਨ ਦਾ ਇਕ ਖਾਸ ਮਾਧਿਅਮ ਜਿਹਾ ਬਣ ਗਿਆ ਹੈ | ਸਿਰਫ਼ ਪੰਜਾਬ 'ਚ ਹੀ ਨਹੀਂ ਪੂਰੇ ਭਾਰਤ ਵਿਚ ਅੱਜ ਕਲ ਹਰ ਕੋਈ ਅੰਗਰੇਜ਼ੀ ਭਾਸ਼ਾ ਦਾ ਉਚਾਰਣ ਕਰਨਾ ਆਪਣੀ ਸ਼ਾਨ ਸਮਝ ਰਿਹਾ ਹੈ | ਮਾਂ ਬੋਲੀ ਨੂੰ ਹਰ ਕੋਈ ਭੁੱਲਦਾ ਹੀ ਜਾ ਰਿਹਾ ਹੈ 'ਤੇ ਪੰਜਾਬੀ ਇਕ ਅਜਿਹੀ ਭਾਸ਼ਾ ਹੈ ਜੋ ਬੜੀ ਤੇਜ਼ੀ ਨਾਲ ਅਲੋਪ ਹੁੰਦੀ ਜਾ ਰਹੀ ਹੈ |

ਪਰ ਜਦੋਂ ਅਸੀਂ ਕੁਝ ਅਜਿਹੇ ਵਿਅਕਤੀਆਂ ਵੱਲ ਵੇਖਿਆ ਜੋ ਭਾਰਤੀ ਨਾ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਨੂੰ ਇਨ੍ਹੇਂ ਵਧੀਆ ਤਰੀਕੇ ਨਾਲ ਬੋਲਦੇ ਹਨ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ 'ਤੇ ਇਹ ਇੱਕ ਉਦਾਹਰਣ ਦਾ ਕੰਮ ਕਰਨਗੇ ਉਨ੍ਹਾਂ ਪੰਜਾਬੀਆਂ ਲਈ ਜੋ ਆਪਣੀ ਮਾਂ ਬੋਲੀ ਪੰਜਾਬੀ ਨੂੰ ਛੱਡ ਅੰਗਰੇਜ਼ੀ ਵੱਲ ਨੱਸਦੇ ਜਾ ਰਹੇ ਹਨ |

ਅਸੀਂ ਤੁਹਾਨੂੰ ਅਜਿਹੇ 7 ਹਸਤੀਆਂ ਦੀਆਂ ਵੀਡੀਓ ਦਿਖਾਵਾਂਗੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਸਿੱਖੀ ਅਤੇ ਹੁਣ ਉਸਦਾ ਉਚਾਰਣ ਬੜੇ ਹੀ ਵਧੀਆ ਢੰਗ ਨਾਲ ਕਰਦੇ ਹਨ ਫਿਰ ਭਾਵੇਂ ਉਹ ਸਮਾਜਿਕ ਤੋਰ ਤੇ ਹੋਵੇ, ਰਿਸ਼ਤੇਦਾਰੀਆਂ ਲਈ ਹੋਵੇ ਜਾਂ ਫਿਰ ਸਿਰਫ਼ ਪੰਜਾਬੀ ਲੋਕਾਂ ਨਾਲ ਗੱਲਬਾਤ ਕਰਨ ਲਈ ਹੋਵੇ | ਅਤੇ ਇਹ ਹਸਤੀਆਂ ਪੰਜਾਬੀ ਬੋਲਣ ਦੇ ਨਾਲ-ਨਾਲ ਸਮਝਦੀਆਂ ਵੀ ਹਨ |

ਚਲੋ ਵੇਖਦੇ ਹਾਂ ਅਜਿਹੇ ਕਹਿੰਦੇ ਵਿਅਕਤੀ ਹਨ ਜੋ ਭਾਰਤੀ ਨਾ ਹੋਣ ਦੇ ਬਾਵਜੂਦ ਇੰਨ੍ਹੀ ਵਧੀਆਂ ਪੰਜਾਬੀ ਬੋਲ ਅਤੇ ਸਮਝ ਲੈਂਦੇ ਹਨ:

ਸਟੀਫਨ ਗੁਕੀਆਰਦੀ

ਸਟੀਫਨ ਗੁਕੀਆਰਦੀ ਕੈਨੇਡਾ ਦੇ ਓਨਟਾਰੀਓ ਸ਼ਹਿਰ ਦਾ ਜੰਮਿਆ ਪਲਿਆ ਹੈ ਅਤੇ ਅੱਜ ਕਲ ਯੂ.ਕੇ ਵਿਖੇ ਪੜਾਈ ਕਰ ਰਿਹਾ ਹੈ | ਇਸਨੇ 2014 ਵਿਚ ਆਕਸਫੋਰਡ ਯੂਨੀਵਰਸਿਟੀ 'ਚੋਂ ਮਾਡਰਨ ਸਾਊਥ ਏਸ਼ੀਆਈ ਸਟਡੀਜ਼ ਹਾਸਿਲ ਕੀਤੀ |

ਸਟੀਫਨ ਗੁਕੀਆਰਦੀ ਨੇ ਪੰਜਾਬੀ ਭਾਸ਼ਾ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਸਿੱਖੀ | ਉਸਨੇ ਕਿਹਾ ਕਿ ਪੰਜਾਬੀ ਸਿੱਖਣਾ ਉਸਦਾ ਸ਼ੋਂਕ ਹੈ ਅਤੇ ਉਹ ਕਈ ਵਰ੍ਹਿਆਂ ਤੋਂ ਸੋਚ ਰਿਹਾ ਸੀ ਪੰਜਾਬੀ ਭਾਸ਼ਾ ਨੂੰ ਸਿੱਖੇ | ਸਟੀਫਨ ਦੀ ਪਾਰਟਨਰ ਸਮ੍ਰਿਤੀ ਸਾਕਰ, ਜੋ ਆਕਸਫੋਰਡ ਯੂਨੀਵਰਸਿਟੀ 'ਚ ਪੜਦੀ ਸੀ ਪਰ ਉਹ ਦਿੱਲੀ ਦੀ ਰਹਿਣ ਵਾਲੀ ਸੀ | ਜਿਸਦੀ ਮਾਂ ਬੋਲੀ ਹਿੰਦੀ ਹੈ ਅਤੇ ਸਟੀਫਨ ਵੀ ਹਿੰਦੀ ਬੋਲ ਸਕਦਾ ਹੈ | ਵੇਖੋ ਸਟੀਫਨ ਦੀ ਪੰਜਾਬੀ ਬੋਲਦਿਆਂ ਦੀ ਇਕ ਝਲਕ:

https://youtu.be/jO1pWieO7eo

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਟੀਫਨ ਕਿਨ੍ਹੀ ਆਸਾਨੀ ਨਾਲ ਪੰਜਾਬੀ ਬੋਲ ਰਿਹਾ ਹੈ | ਪੰਜਾਬੀ ਬੋਲਣ ਦਾ ਢੰਗ, ਸ਼ਬਦਾਂ ਦੀ ਵਰਤੋਂ ਸੱਭ ਕੁਝ ਆਕਰਸ਼ਿਤ ਕਰਦੇ ਹਨ | ਸਟੀਫਨ ਦੀ ਸਿਰਫ਼ ਆਵਾਜ਼ ਤੋਂ ਇਹ ਅੰਦਾਜ਼ਾ ਲਗਾਉਣਾ ਨਾਮੁਮਕਿਨ ਹੈ ਕਿ ਇਹ ਇਕ ਪੰਜਾਬੀ ਨਹੀਂ ਹੈ |

ਸਿਆਣਾ

ਸਿਆਣਾ ਦਾ ਜਨਮ ਤਸਮਾਨੀਆ ਵਿਖੇ ਹੋਇਆ ਸੀ | ਅੱਜ ਕਲ ਸਿਆਣਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਆਪਣੇ ਪਾਰਟਨਰ ਅਮਨਦੀਪ ਜੋ ਪੰਜਾਬ ਤੋਂ ਹੈ ਨਾਲ ਰਹਿ ਰਹੀ ਹੈ | ਇਹ ਦੋਵੇਂ ੨੦ ਸਾਲ ਪਹਿਲਾਂ ਮਿਲੇ ਸਨ | ਸਿਆਣਾ ਨੇ ਪੰਜਾਬੀ ਭਾਸ਼ਾ ਆਪਣੇ ਪਤੀ ਦੇ ਲਈ ਸਿੱਖੀ ਜੋ ਅੰਗਰੇਜ਼ੀ theek ਢੰਗ ਨਾਲ ਨਹੀਂ ਸੀ ਬੋਲ ਸਕਦਾ |

ਇਥੋਂ ਤੱਕ ਕਿ ਸਿਆਣਾ ਆਪਣੇ ਪਤੀ ਦੇ ਪਿੰਡ ਰਹਿ ਕੇ ਆਈ ਤਾਂ ਜੋ ਉਹ ਆਪਣੀ ਪੰਜਾਬੀ ਵਿਚ ਹੋਰ ਸੁਧਾਰ ਲੈ ਕੇ ਆ ਸਕੇ ਅਤੇ ਪਤੀ ਦੇ ਪਰਿਵਾਰ ਨਾਲ ਗੱਲ ਬਾਤ ਕਰ ਸਕੇ | ਅਤੇ ਇਹ ਹੁਣ ਪੰਜਾਬੀ ਖਾਣਾ ਵੀ ਬਣਾ ਲੈਂਦੀ ਹੈ ਜਿਵੇਂ ਰੋਟੀ, ਦਾਲ ਜਾਂ ਸਬਜ਼ੀ | ਵੇਖੋ ਸਿਆਣਾ ਦੀ ਪੰਜਾਬੀ ਬੋਲਦਿਆਂ ਦੀ ਇਹ ਵੀਡੀਓ:

https://youtu.be/TTb9q4FEQyQ

ਨਾਈਜੇਰੀਅੰਨ ਮੇਨ

ਇਹ ਨਾਈਜੇਰੀਅੰਨ ਮੇਨ ਦੱਸ ਰਿਹਾ ਹੈ ਕਿ ਇਸਨੇ ਪੰਜਾਬ ਵਿਚ ੯ ਸਾਲ ਰਹਿ ਕੇ ਪੰਜਾਬੀ ਸਿੱਖੀ | ਇਸਨੇ ਇਹ ਵੀ ਕਿਹਾ ਕਿ ਉਸਦੇ ਬੱਚੇ ਜੋ ਉਸ ਨਾਲ ਰਹਿੰਦੇ ਸਨ ਉਹ ਵੀ ਪੰਜਾਬੀ ਬੋਲਦੇ ਹਨ | ਇਸਨੇ ਸਾਨੂੰ ਪੰਕਜ ਉਦਾਸ ਵਲੋਂ ਗਾਇਆ ਫ਼ਿਲਮ ਨਾਮ ਵਿਚ ਮਸ਼ਹੂਰ ਗੀਤ "ਚਿੱਠੀ ਆਈ ਹੈ" ਵੀ ਸੁਣਾਇਆ | ਵੇਖੋ ਇਸਦੀ ਪੰਜਾਬੀ ਬੋਲਦੇ ਅਤੇ ਗਾਉਂਦੇ ਦੀ ਇਹ ਵੀਡੀਓ:

https://youtu.be/LUph2LIvEBw

ਮਾਇਕ ਦੀਪ

ਮਾਇਕ ਦੀਪ ਅਖਵਾਉਣ ਵਾਲਾ ਇਹ ਸਖ਼ਸ਼ ਕੈਨੇਡਾ ਦਾ ਇਕ ਬੱਸ ਚਾਲਕ ਹੈ | ਇਸਨੇ ਦੱਸਿਆ ਕਿ ਉਸਨੇ ਪੰਜਾਬੀ ਸਿੱਖੀ ਤਾਂ ਜੋ ਉਹ ਪੰਜਾਬੀ ਯਾਤਰੀਆਂ ਨਾਲ ਗੱਲ ਬਾਤ ਕਰ ਸਕੇ ਜੋ ਉਸਦੀ ਬੱਸ ਵਿਚ ਅਕਸਰ ਸਫ਼ਰ ਕਰਦੇ ਹਨ | ਉਸਨੇ ਦੱਸਿਆ ਕਿ ਉਸਨੇ ਪੰਜਾਬੀ ਬੱਸ ਵਿਚ ਸਫ਼ਰ ਕਰਦੀਆਂ ਪੰਜਾਬੀ ਸਵਾਰੀਆਂ ਤੋਂ ਹੀ ਸਿੱਖੀ | ਵੇਖੋ ਮਾਇਕ ਦੀ ਇਹ ਵੀਡੀਓ:

https://youtu.be/iifm8xejjt0

ਕੈਨੇਡੀਅਨ ਅਫਰੀਕਨ ਔਰਤ

ਅਸੀਂ ਦੋ ਕੈਨੇਡੀਅਨ ਅਫਰੀਕਨ ਔਰਤਾਂ ਨਾਲ ਪੰਜਾਬੀ ਵਿਚ ਗੱਲ ਬਾਤ ਕੀਤੀ ਜੋ ਕਿਸੀ ਕੰਪਨੀ ਲਈ ਵਲੰਟੀਅਰ ਦੇ ਤੋਰ ਤੇ ਕੰਮ ਕਰਦੀਆਂ ਹਨ ਅਤੇ ਆਪਣੇ ਸੰਦੇਸ਼ਾਂ ਨੂੰ ਲੋਕਾਂ ਨਾਲ ਸਾਂਝਾ ਕਰਦੀਆਂ ਹਨ | ਇਨ੍ਹਾਂ ਨੇ ਪੰਜਾਬੀ ਭਾਸ਼ਾ ਸਿੱਖੀ ਤਾਂ ਜੋ ਇਹ ਕੈਨੇਡਾ ਵਿਖੇ ਰਹਿਣ ਵਾਲੇ ਪੰਜਾਬੀਆਂ ਨਾਲ ਆਸਾਨੀ 'ਚ ਗੱਲ ਕਰ ਸਕਣ | ਇਨ੍ਹਾਂ ਨੇ ਦੱਸਿਆ ਕਿ ਇਹ ਹਰ ਹਫ਼ਤੇ ਰਿਚਮੰਡ ਹਿੱਲ ਵਿਖੇ ਹੁੰਦੇ ਇਕ ਪੰਜਾਬੀ ਸਮਾਗਮ ਵਿਚ ਹਮੇਸ਼ਾ ਭਾਗ ਲੈਂਦੇ ਹਨ ਅਤੇ ਇਨ੍ਹਾਂ ਨੇ ਪੰਜਾਬੀ 4 ਵਰ੍ਹਿਆਂ 'ਚ ਸਿੱਖੀ ਹੈ |

https://youtu.be/F0X9Tj5OiCs

ਲਿਮ

ਆਓ ਹੁਣ ਤੁਹਾਨੂੰ ਮਿਲਾਉਂਦੇ ਹਾਂ ਇਕ ਚੀਨ ਦੀ ਰਹਿਣ ਵਾਲੀ ਲੜਕੀ ਜੋ ਅੱਜ ਕਲ ਮਲੇਸ਼ੀਆ ਵਿਚ ਰਹਿੰਦੀ ਹੈ ਅਤੇ ਪੰਜਾਬੀ ਬੋਲਦੀ ਹੈ | ਇਹ ਸਾਡੇ ਇਕ ਵੀਡੀਓ ਬਣਾਉਣ ਵਾਲੇ ਪੰਜਾਬੀ ਬੰਦੇ ਨਾਲ ਪੰਜਾਬੀ ਚ ਗੱਲ ਕਰ ਰਹੀ ਹੈ | ਇਸਨੇ ਦਸਿਆ ਹੈ ਇਕ ਇਸਨੇ ਪੰਜਾਬੀ ਭਾਸ਼ਾ ਆਪਣੇ ਇਕ ਦੋਸਤ ਤੋਂ ਸਿੱਖੀ ਹੈ |

https://youtu.be/rWvnZG2z7AU

ਵੇਸ੍ਟ ਇੰਡੀਅਜ਼ ਸੇਲ੍ਸ ਮੇਨ

ਚਲੋ ਹੁਣ ਮਿਲਦੇ ਹਾਂ ਇਸ ਵੇਸ੍ਟ ਇੰਡੀਅਜ਼ ਸੇਲ੍ਸ ਮੇਨ ਨੂੰ ਜੋ ਆਫ਼੍ਟਰਸ਼ੇਵ ਅਤੇ ਪਰਫ਼ਯੂਮ ਵੇਚ ਰਿਹਾ ਹੈ ਅਤੇ ਪੰਜਾਬੀ ਵਿਚ ਗੱਲ ਕਰ ਰਿਹਾ ਹੈ | ਜੀ ਹਾਂ ਇਸ ਵੀਡੀਓ ਵਿਚ ਤੁਸੀਂ ਵੇਖੋਗੇ ਕਿ ਕਿਵੇਂ ਇਕ ਸੇਲ੍ਸ ਮੇਨ ਬਰਮਿੰਗਮ ਦੀ ਇਕ ਕੱਪੜਿਆਂ ਦੀ ਦੁਕਾਨ 'ਚ ਆਉਂਦਾ ਹੈ ਅਤੇ ਮਾਲਿਕ ਨਾਲ ਪੰਜਾਬੀ ਵਿਚ ਗੱਲ ਕਰਦਾ ਹੈ |

https://youtu.be/QIFS2aGqwGY

ਮਨੀ ਔਜਲਾ ਦਾ ਲੰਡਨ ਗੀਤ ਤਾਂ ਸੁਣਿਆ ਹੀ ਹੋਵੇਗਾ, ਪਰ ਕਿ ਤੁਸੀਂ ਜਾਣਦੇ ਹੋ ਇਸ ਗੀਤ ਦੀ ਨੇਸਦੀ ਜੋਨਸ ਜੋ ਅੰਗਰੇਜ਼ੀ ਸੱਭਿਆਚਾਰ ਵਿਚ ਪੈਦਾ ਹੋ ਕੇ ਵੀ ਪੰਜਾਬੀ 'ਚ ਗੀਤ ਗਾਉਂਦੀ ਹੈ | ਇਸਲਈ ਹਰ ਕੋਈ ਪੰਜਾਬੀ ਸਿੱਖ ਸਕਦਾ ਹੈ ਅਗਰ ਮੰਨ ਬਣਾ ਕੇ ਸਿੱਖੀ ਜਾਵੇ ਤਾਂ ਕੁਝ ਵੀ ਮੁਸ਼ਕਿਲ ਨਹੀਂ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network