‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ’ਚ ਪ੍ਰਦੀਪ ਸਰਾਂ, ਨੁਪੂਰ ਸਿੱਧੂ ਨਰਾਇਣ ਤੇ ਸੁਖਪ੍ਰੀਤ ਨੇ ਆਪਣੇ ਗੀਤਾਂ ਨਾਲ ਲਾਈਆਂ ਰੌਣਕਾਂ

written by Rupinder Kaler | November 21, 2020

ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ’ਤੇ ‘ਮਿਊਜ਼ੀਕਲ ਫੈਸਟੀਵਲ ਦੀਵੇ ਗੀਤਾਂ ਦੇ’ ਦੀ ਸ਼ੁਰੂਆਤ ਹੋ ਗਈ ਹੈ । ਇੱਕ ਤੋਂ ਬਾਅਦ ਇੱਕ ਗਾਇਕਾਂ ਦੀ ਪ੍ਰਫਾਰਮੈਂਸ ਨੇ ਦਰਸ਼ਕਾਂ ਨੂੰ ਬੰਨ ਕੇ ਬਿਠਾ ਦਿੱਤਾ ਹੈ । ਹਰ ਕੋਈ ਆਪਣੇ ਫੇਵਰੇਟ ਗਾਇਕ ਦੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ । ਇਸ ਮਿਊਜ਼ੀਕਲ ਕੰਸਰਟ ਵਿੱਚ ਪ੍ਰਦੀਪ ਸਰਾਂ, ਨੁਪੂਰ ਸਿੱਧੂ ਨਰਾਇਣ ਤੇ ਸੁਖਪ੍ਰੀਤ ਨੇ ਇੱਕ ਤੋਂ ਬਾਅਦ ਇੱਕ ਗੀਤ ਗਾਏ ਹਨ । pardeep ਇਹਨਾਂ ਗਾਇਕਾਂ ਨੇ ਵੀ ਗੀਤਾਂ ਦੀ ਝੜੀ ਲਗਾ ਕੇ ਹਰ ਇੱਕ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ ਹੈ । ਸੁਖਪ੍ਰੀਤ ਕੌਰ ਨੇ ਆਪਣੇ ਗੀਤ ‘ਆ ਗਿਆ ਵਣਜਾਰਾ’ ਨਾਲ ਸਮਾਂ ਬੰਨਿਆ । ਇਸੇ ਤਰ੍ਹਾਂ ਨੁਪੂਰ ਸਿੱਧੂ ਨਰਾਇਣ ਨੇ ਵੀ ਇੱਕ ਤੋਂ ਬਾਅਦ ਇੱਕ ਗਾ ਕੇ ਖੂਬ ਰੌਣਕਾਂ ਲਗਾਈਆਂ । sukhpreet ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮੰਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਪੀਟੀਸੀ ਪੰਜਾਬੀ ’ਤੇ ਨਵੇਂ ਤੋਂ ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ । ਤੁਹਾਡੀ ਹਰ ਸ਼ਾਮ ਨੂੰ ਮਿਊਜ਼ੀਕਲ ਬਨਾਉਣ ਲਈ ‘ਮਿਊਜ਼ਿਕ ਕੰਸਰਟ’ ਕਰਵਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਇਹ ਕੰਸਰਟ ਵੀ ਕਰਵਾਇਆ ਜਾ ਰਿਹਾ ਹੈ । Noopur Narayan ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕੋਰੋਨਾ ਮਹਾਮਾਰੀ ਦੇ ਚਲਦੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਕਰ ਦਿੱਤੇ ਗਏ ਸਨ ਉੱਥੇ ਪੀਟੀਸੀ ਪੰਜਾਬੀ ਨੇ ਪਹਿਲਾਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ-2020’ ਤੇ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਕਰਵਾ ਕੇ ਇਹ ਸਾਫ ਕਰ ਦਿੱਤਾ ਹੈ ਕਿ ਐਂਟਰਟੇਨਮੈਂਟ ਦੇ ਮਾਮਲੇ ਵਿੱਚ ‘ਪੀਟੀਸੀ ਪੰਜਾਬੀ ਦਾ ਕੋਈ ਮੁਕਾਬਲਾ ਨਹੀਂ ਹੈ’।

0 Comments
0

You may also like