ਲੇਜੈਂਡ ਗਾਇਕਾ ਤੇ ਅਦਾਕਾਰਾ ਨੂਰ ਜਹਾਂ ਦੀ ਯਾਦ ਦਿਵਾਏਗਾ ਨੁਪੂਰ ਸਿੱਧੂ ਨਾਰਾਇਣ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ

Written by  Aaseen Khan   |  April 30th 2019 11:41 AM  |  Updated: April 30th 2019 11:41 AM

ਲੇਜੈਂਡ ਗਾਇਕਾ ਤੇ ਅਦਾਕਾਰਾ ਨੂਰ ਜਹਾਂ ਦੀ ਯਾਦ ਦਿਵਾਏਗਾ ਨੁਪੂਰ ਸਿੱਧੂ ਨਾਰਾਇਣ ਦਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ

ਲੇਜੈਂਡ ਗਾਇਕਾ ਤੇ ਅਦਾਕਾਰਾ ਨੂਰ ਜਹਾਂ ਦੀ ਯਾਦ ਦਿਵਾਏਗਾ ਇਹ ਖ਼ੂਬਸੂਰਤ ਗੀਤ, ਦੇਖੋ ਵੀਡੀਓ : ਪੀਟੀਸੀ ਸਟੂਡੀਓ 'ਚ ਹਰ ਵਾਰ ਪੰਜਾਬ ਦੇ ਲੋਕ ਗੀਤਾਂ ਅਤੇ ਸੂਫ਼ੀ ਗਾਣਿਆਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ, ਜਿੱਥੇ ਪੰਜਾਬ ਦੇ ਨਾਮਵਰ ਗਾਇਕ ਆਪਣੀ ਦਿਲ ਖਿੱਚਵੀਂ ਗਾਇਕੀ ਨਾਲ ਗੀਤ ਲੈ ਕੇ ਆਉਂਦੇ ਹਨ। ਇਸ ਵਾਰ ਮਸ਼ਹੂਰ ਗਾਇਕਾ ਨੁਪੂਰ ਸਿੱਧੂ ਨਾਰਾਇਣ ਇੱਕ ਵਾਰ ਫ਼ਿਰ ਪੀਟੀਸੀ ਸਟੂਡੀਓ 'ਚ ਗੀਤ 'ਨਿਹਰ ਵਾਲੇ ਪੁਲ' ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਲੇਜੈਂਡ ਗਾਇਕਾ ਅਤੇ ਅਦਾਕਾਰਾ ਨੂਰ ਜਹਾਂ ਵੀ ਆਪਣੀ ਆਵਾਜ਼ ਦੇ ਚੁੱਕੇ ਹਨ, ਤੇ ਹੁਣ ਉਸੇ ਅੰਦਾਜ਼ 'ਚ ਗਾਇਕਾ ਨੁਪੂਰ ਸਿੱਧੂ ਨਾਰਾਇਣ ਪੀਟੀਸੀ ਸਟੂਡੀਓ 'ਚ ਇਹ ਗੀਤ ਪੇਸ਼ ਕਰਨ ਜਾ ਰਹੇ ਹਨ।

3 ਮਈ ਸਵੇਰੇ 10 ਵਜੇ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂ ਟਿਊਬ 'ਤੇ ਗੀਤ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਪੀਟੀਸੀ ਸਟੂਡੀਓ 'ਚ ਰਿਲੀਜ਼ ਕੀਤੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਵੀ ਦਰਸ਼ਕ ਜ਼ਰੂਰ ਪਸੰਦ ਕਰਨਗੇ।

ਹੋਰ ਵੇਖੋ : ਜਦੋਂ ਸਰਦਾਰ ਅਲੀ ਨੇ ਪੀਟੀਸੀ ਸਟੂਡੀਓ 'ਚ ਆਪਣੇ ਸੁਰਾਂ ਨਾਲ ਬੰਨਿਆ ਸਮਾਂ, 'ਕਸਮ ਰੱਬ ਦੀ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਨੁਪੂਰ ਸਿੱਧੂ ਨਾਰਾਇਣ ਪੀਟੀਸੀ ਪੰਜਾਬੀ 'ਚ ਇਸ ਤੋਂ ਪਹਿਲਾਂ ਵੀ ਕਈ ਗੀਤ ਪੇਸ਼ ਕਰ ਚੁੱਕੇ ਹਨ ਜਿੰਨ੍ਹਾਂ 'ਚ ਸੁਣ ਵੰਜਲੀ, ਮਾਹੀ ਵੇ, ਦਿਲਬਰ ਗੀਤ ਸ਼ਾਮਿਲ ਹਨ। ਉਹਨਾਂ ਦੇ ਸਾਰੇ ਹੀ ਗੀਤਾਂ ਨੂੰ ਪ੍ਰਸ਼ੰਸ਼ਕਾਂ ਨੇ ਪਸੰਦ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network