ਕੋਰੋਨਾ ਵਾਇਰਸ ਨੇ ਨੂਰ ਤੇ ਉਸ ਦੇ ਪਿਤਾ ਨੂੰ ਲਿਆ ਆਪਣੀ ਲਪੇਟ ’ਚ …!

Written by  Rupinder Kaler   |  August 03rd 2020 05:55 AM  |  Updated: August 03rd 2020 05:55 AM

ਕੋਰੋਨਾ ਵਾਇਰਸ ਨੇ ਨੂਰ ਤੇ ਉਸ ਦੇ ਪਿਤਾ ਨੂੰ ਲਿਆ ਆਪਣੀ ਲਪੇਟ ’ਚ …!

ਆਪਣੀਆਂ ਵੀਡੀਓ ਨਾਲ ਲੋਕਾਂ ਨੂੰ ਹਸਾਉਣ ਵਾਲੀ ਤੇ ਟਿੱਕਟੌਕ ਸਟਾਰ ਨੂਰ ਅਤੇ ਉਸ ਦੇ ਪਿਤਾ ਨੂੰ ਵੀ ਕੋਰੋਨਾਵਾਇਰਸ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਸਭ ਦੀ ਜਾਣਕਾਰੀ ਮੋਗਾ ਸਿਵਲ ਸਰਜਨ ਨੇ ਦਿੱਤੀ ਹੈ । ਦਰਅਸਲ ਵਿੱਚ ਨੂਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਣ ਦਾ ਸਮਾਂ ਮੰਗਿਆ ਸੀ।

https://www.instagram.com/p/CDSZVDBFYv9/

ਇਸ ਸਭ ਦੇ ਚਲਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਉਨ੍ਹਾਂ ਨੇ ਦੋ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਦੋਵੇਂ ਵਾਰ ਉਹ ਪੌਜ਼ੇਟਿਵ ਮਿਲੇ ਹਨ। ਇਸ ਗੱਲ ਦੀ ਪੁਸ਼ਟੀ ਮੋਗਾ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਨੇ ਕੀਤੀ ਹੈ।

https://www.instagram.com/p/CCsOqS5Fef_/

ਤੁਹਾਨੂੰ ਦੱਸ ਦਿੰਦੇ ਹਾਂ ਕਿ ਨੂਰ ਤੇ ਉਹਨਾਂ ਦੀ ਟੀਮ ਸੋਸ਼ਲ ਮੀਡੀਆ ਤੇ ਕਾਫੀ ਪਾਪੂਲਰ ਹੈ । ਇਸ ਟੀਮ ਵੱਲੋਂ ਹਾਸੇ ਵਾਲੀਆਂ ਵੀਡੀਓ ਬਣਾਈਆਂ ਜਾਂਦੀਆਂ ਹਨ । ਸੋਸ਼ਲ ਮੀਡੀਆ ਤੇ ਨੂਰ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰ ਹਨ ।

https://www.instagram.com/p/CCckXRmFbZz/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network