ਨੂਰ ਨੇ ਆਪਣੇ ਭਰਾ ਦਾ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

written by Shaminder | June 04, 2021

ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓਜ਼ ਦੇ ਨਾਲ ਫੇਮਸ ਹੋਈ ਛੋਟੀ ਬੱਚੀ ਨੂਰ ਨੇ ਆਪਣੇ ਭਰਾ ਦਾ ਜਨਮ ਦਿਨ ਬੀਤੇ ਦਿਨ ਮਨਾਇਆ । ਇਸ ਮੌਕੇ ਪਰਿਵਾਰ ਵੱਲੋਂ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ । ਜਿਸ ‘ਚ ਪਰਿਵਾਰ ਦੇ ਮੈਂਬਰ ਸ਼ਾਮਿਲ ਹੋਏ । ਸੰਦੀਪ ਤੂਰ ਨੇ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਪਿਆਰ ਦੇਣ ‘ਤੇ ਸੰਦੀਪ ਤੂਰ ਨੇ ਵਧਾਈ ਵੀ ਦਿੱਤੀ ।

Noor Brother Image From Sandeep singh toor's FB

ਹੋਰ ਪੜ੍ਹੋ : ਅਦਾਕਾਰ ਅਪਾਰ ਸ਼ਕਤੀ ਖੁਰਾਨਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼ 

Noor Brother Image From Sandeep singh toor's FB

ਨੂਰ ਦੇ ਭਰਾ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਨੂਰ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

Noor Parents Image From Sandeep singh toor's FB

ਨੂਰ ਦੇ ਵੀਡੀਓਜ਼ ਹਰ ਕਿਸੇ ਨੂੰ ਪਸੰਦ ਆਉਂਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀ ਇਸ ਬੱਚੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਸੀ । ਇਸ ਦੇ ਨਾਲ ਹੀ ਇੱਕ ਧਾਰਮਿਕ ਸੰਸਥਾ ਵੱਲੋਂ ਨੂਰ ਦਾ ਘਰ ਵੀ ਬਣਵਾ ਕੇ ਦਿੱਤਾ ਗਿਆ ਸੀ ।

 

 

0 Comments
0

You may also like