ਨੌਰਾ ਫਤੇਹੀ ਨੇ ਛੁਡਵਾਇਆ ਰੈਪਰ ਬਾਦਸ਼ਾਹ ਦਾ ਪਸੀਨਾ,ਵੀਡੀਓ ਹੋ ਰਿਹਾ ਵਾਇਰਲ

written by Shaminder | January 23, 2020

ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀ ਡੀ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੇ ਪ੍ਰਮੋਸ਼ਨ 'ਚ ਜੁਟੀ ਹੋਈ ਹੈ ।ਇਸ ਫ਼ਿਲਮ 'ਚ ਨੌਰਾ ਫਤੇਹੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਏਗੀ ।ਪਰ ਨੌਰਾ ਇਸ ਫ਼ਿਲਮ ਨੂੰ ਆਪਣੇ ਹੀ ਅੰਦਾਜ਼ 'ਚ ਪ੍ਰਮੋਟ ਕਰ ਰਹੀ ਹੈ ।ਨੌਰਾ ਲੋਕਾਂ ਨੂੰ ਗਰਮੀ ਚੈਲੇਂਜ ਦੇ ਰਹੀ ਹੈ ।ਜਿਸ ਦੇ ਤਹਿਤ ਉਹ ਲੋਕਾਂ ਨੂੰ ਹੁੱਕ ਸਟੈੱਪ ਕਰਨ ਲਈ ਕਹਿ ਰਹੀ ਹੈ । ਹੋਰ ਵੇਖੋ:ਬੰਗਲਾ ਸਾਹਿਬ ‘ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ਟੇਕਿਆ ਮੱਥਾ,ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ https://www.instagram.com/p/B7fiGywJqIt/ ਇਸੇ ਫ਼ਿਲਮ 'ਚ ਦੇ ਗਾਣੇ 'ਚ ਆਪਣੀ ਆਵਾਜ਼ ਦੇਣ ਵਾਲੇ ਰੈਪਰ ਬਾਦਸ਼ਾਹ ਨੂੰ ਵੀ ਉਹ ਹੁੱਕ ਸਟੈੱਪ ਕਰਨ ਲਈ ਕਹਿੰਦੀ ਹੈ ।ਜਿਸ ਤੋਂ ਬਾਅਦ ਬਾਦਸ਼ਾਹ ਦੀ ਹਾਲਤ ਵਿਗੜ ਗਈ । https://www.instagram.com/p/B7n8HVGpDuB/ ਨੌਰਾ ਵਾਰ-ਵਾਰ ਬਾਦਸ਼ਾਹ ਨੂੰ ਇਹ ਸਟੈੱਪਸ ਕਰਨ ਲਈ ਕਹਿੰਦੀ ਹੈ ਪਰ ਉਹ ਹਰ ਵਾਰ ਬਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।ਉਨ੍ਹਾਂ ਦੇ ਜ਼ਿਹਨ 'ਚ ਹਮੇਸ਼ਾ ਨੌਰਾ ਦਾ ਇਹ ਚੈਲੇਂਜ ਚੱਲਦਾ ਰਹਿੰਦਾ ਹੈ । ਜਿਸ ਤੋਂ ਬਾਅਦ ਉਹ ਇਨ੍ਹਾਂ ਸਟੈੱਪਸ ਨੂੰ ਕਰਨ 'ਚ ਕਾਮਯਾਬ ਹੁੰਦੇ ਹਨ ।

0 Comments
0

You may also like