ਹਾਰ੍ਡੀ ਸੰਧੂ ਦੀ ਅਦਾਕਾਰਾ ਨਾਲ ਅੰਗਰੇਜ ਨੇ ਕਿੱਤੀ ਛੇੜਖ਼ਾਨੀ, ਵੀਡੀਓ 'ਚ ਹੋਈ ਛਿੱਤਰ-ਪਰੇਡ

Written by  Gourav Kochhar   |  June 28th 2018 12:04 PM  |  Updated: June 28th 2018 12:04 PM

ਹਾਰ੍ਡੀ ਸੰਧੂ ਦੀ ਅਦਾਕਾਰਾ ਨਾਲ ਅੰਗਰੇਜ ਨੇ ਕਿੱਤੀ ਛੇੜਖ਼ਾਨੀ, ਵੀਡੀਓ 'ਚ ਹੋਈ ਛਿੱਤਰ-ਪਰੇਡ

ਹਾਰ੍ਡੀ ਸੰਧੂ Hardy Sandhu ਦੇ ਗੀਤ ਨਾਂਹ 'ਚ ਆਪਣਾ ਡਾਂਸਿੰਗ ਸਕਿੱਲ ਦਿਖਾ ਚੁੱਕੀ ਅਦਾਕਾਰਾ-ਡਾਂਸਰ ਨੋਰਾ ਫਤੇਹੀ ਅੱਜਕਲ ਆਪਣੀ ਇਕ ਵੀਡੀਓ ਕਾਰਨ ਚਰਚਾ 'ਚ ਹੈ। ਉਂਝ ਨੋਰਾ ਦੀ ਹਰੇਕ ਵੀਡੀਓ ਵਾਇਰਲ ਹੁੰਦੀ ਹੈ ਕਿ ਪਰ ਇਸ ਵੀਡੀਓ 'ਚ ਨੋਰਾ ਇਕ ਸ਼ਖਸ ਨੂੰ ਕੁੱਟਦੀ ਦਿਖ ਰਹੀ ਹੈ, ਜੋ ਉਨ੍ਹਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਘਰ ਤੱਕ ਪਹੁੰਚ ਜਾਂਦਾ ਹੈ। ਘਬਰਾਓ ਨਾ ਅਜਿਹਾ ਅਸਲ 'ਚ ਨਹੀਂ ਹੋਇਆ ਹੈ। ਵੀਡੀਓ ਬਲਾਗਰ ਬਾਹਿਜ ਕਡੋਰਾ ਨੇ ਨੋਰਾ ਨਾਲ ਬਾਲੀਵੁੱਡ ਸਟਾਈਲ 'ਚ ਰੋਮਾਂਸ ਕਰਦੇ ਹੋਏ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੀ ਸ਼ੁਰੂਆਤ 'ਚ ਨੋਰਾ ਰਸਤੇ 'ਚ ਚੱਲਦੀ ਦਿਖਾਈ ਦੇ ਰਹੀ ਹੈ। ਅਚਾਨਕ ਉਨ੍ਹਾਂ ਦਾ ਪਰਸ ਡਿੱਗ ਜਾਂਦਾ ਹੈ ਅਤੇ ਪਿੱਛੇ ਖੜ੍ਹਾ ਆਦਮੀ ਉਨ੍ਹਾਂ ਨੂੰ ਆਵਾਜ਼ ਲਗਾਉਂਦਾ ਹੈ ਪਰ ਨੋਰਾ ਨੂੰ ਦੇਖਦੇ ਹੀ ਉਸ ਆਦਮੀ ਨੂੰ ਫਿਲਮੀ ਕੀੜਾ ਕੱਟ ਖਾਂਦਾ ਹੈ।

https://www.instagram.com/p/BkfZB8nB6M9/?utm_source=ig_embed

ਉਹ ਉਨ੍ਹਾਂ ਦਾ ਪਿੱਛਾ ਕਰਦੇ-ਕਰਦੇ ਨੋਰਾ ਦੇ ਘਰ ਤੱਕ ਪਹੁੰਚ ਜਾਂਦਾ ਹੈ। ਜਿਵੇਂ ਹੀ ਉਹ ਨੋਰਾ ਫਤੇਹੀ ਦੇ ਘਰ ਦੇ ਬਾਹਰ ਪਹੁੰਚਦਾ ਹੈ, ਨੋਰਾ ਉਨ੍ਹਾਂ ਨੂੰ ਕੁੱਟਣ ਲੱਗਦੀ ਹੈ। ਨੋਰਾ ਅਤੇ ਬਾਹਿਜ ਦਾ ਇਹ ਫਨੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ 'ਚ ਨੋਰਾ ਫਤੇਹੀ ਦਾ ਅੰਦਾਜ਼ ਦੇਖ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਨੋਰਾ 'ਬਿੱਗ ਬੌਸ 9' 'ਚ ਵਾਈਲਡ ਕਾਰਡ ਮੁਕਾਬਲੇਬਾਜ਼ ਦੇ ਤੌਰ 'ਤੇ ਦਿਖੀ ਸੀ ਪਰ ਉਹ ਤਿੰਨ ਹਫਤਿਆਂ ਬਾਅਦ ਘਰੋਂ ਬਾਹਰ ਹੋ ਗਈ ਸੀ। ਤੇਲੁਗੂ ਫਿਲਮ 'ਟੇਂਪਰ', 'ਬਾਹੂਬਲੀ' ਅਤੇ 'ਕਿੱਕ 2' (ਤੇਲੁਗੂ) 'ਚ ਉਨ੍ਹਾਂ ਦੇ ਗੀਤ ਨੇ ਉਨ੍ਹਾਂ ਨੂੰ ਕਾਫੀ ਲੋਕਪ੍ਰਿਯਤਾ ਬਣਾ ਦਿੱਤਾ ਹੈ।

ਨੋਰਾ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network