ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ 'ਪਛਤਾਓਗੇ' ਦੇ ਸ਼ੂਟ ਦੌਰਾਨ ਆਪਣੇ ਆਪ ਨੂੰ ਕਹਿਣ ਲੱਗੀ ਸੀ 'ਨੋਰਾ ਭਾਜੀ',ਦੇਖੋ ਵੀਡੀਓ

Written by  Aaseen Khan   |  September 03rd 2019 12:32 PM  |  Updated: September 03rd 2019 12:32 PM

ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ 'ਪਛਤਾਓਗੇ' ਦੇ ਸ਼ੂਟ ਦੌਰਾਨ ਆਪਣੇ ਆਪ ਨੂੰ ਕਹਿਣ ਲੱਗੀ ਸੀ 'ਨੋਰਾ ਭਾਜੀ',ਦੇਖੋ ਵੀਡੀਓ

'ਜਾਨੀ ਵੇ' ਐਲਬਮ ਦਾ ਪਹਿਲਾ ਗੀਤ 'ਪਛਤਾਓਗੇ' ਜਿਹੜਾ ਕਿ ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਇਆ। ਇਹ ਗੀਤ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਹੈ। ਜਾਨੀ ਵੱਲੋਂ ਲਿਖੇ ਅਤੇ ਬੀ ਪਰਾਕ ਦੇ ਮਿਊਜ਼ਿਕ ਸਮੇਤ ਇਸ ਗੀਤ ਦਾ ਵੀਡੀਓ ਪੰਜਾਬੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਜਿਸ 'ਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਵੱਲੋਂ ਲੀਡ ਰੋਲ ਨਿਭਾਇਆ ਗਿਆ।

 

View this post on Instagram

 

Haha Nora Bhaji ke sath romance kiya ?? @vickykaushal09 ?? Admin- @dilkaransran #dilkaransran

A post shared by America Canada Vasde Punjabi ✪ (@pakke_canadawale) on

ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੀ ਇਸ ਗੀਤ ਦੀ ਸਟਾਰ ਕਾਸਟ ਵਿੱਕੀ ਕੌਸ਼ਲ ਅਤੇ ਨੋਰਾ ਨੇ ਦੱਸਿਆ ਹੈ ਕਿ ਇਸ ਗੀਤ ਦਾ ਜ਼ਿਆਦਾਤਰ ਕਰੂ ਸੈੱਟ 'ਤੇ ਪੰਜਾਬੀ ਹੋਣ ਦੇ ਕਰਕੇ ਹਰ ਕੋਈ ਇੱਕ ਦੂਜੇ ਨੂੰ ਭਾਜੀ ਭਾਜੀ ਕਹਿ ਕੇ ਬੁਲਾ ਰਿਹਾ ਸੀ। ਨੋਰਾ ਨੂੰ ਉਸ ਮਾਹੌਲ 'ਚ ਕਾਫੀ ਓਪਰਾ ਓਪਰਾ ਮਹਿਸੂਸ ਹੋਇਆ ਤਾਂ ਨੋਰਾ ਨੇ ਵੀ ਕਹਿ ਦਿੱਤਾ ਕਿ ਉਸ ਨੂੰ ਵੀ ਸਾਰੇ ਨੋਰਾ ਭਾਜੀ ਕਹਿ ਕੇ ਬੁਲਾਉਣ। ਵਿੱਕੀ ਕੌਸ਼ਲ ਦਾ ਕਹਿਣਾ ਸੀ ਇਸ ਤੋਂ ਬਾਅਦ ਫਿਰ ਉਹਨਾਂ ਨੇ ਨੋਰਾ ਭਾਜੀ ਨਾਲ ਰੋਮਾਂਸ ਕੀਤਾ।

ਹੋਰ ਵੇਖੋ : ਖੁਦਾ ਬਖ਼ਸ਼ ਦਾ ਨਵਾਂ ਗੀਤ 'ਹੰਜੂ 2' ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਹੋਇਆ ਰਿਲੀਜ਼, ਦੇਖੋ ਵੀਡੀਓ

ਦੱਸ ਦਈਏ ਇਹ ਗੀਤ ਗੀਤਕਾਰ ਅਤੇ ਗਾਇਕ ਜਾਨੀ ਦੀ ਐਲਬਮ ਦਾ ਪਹਿਲਾ ਗੀਤ ਸੀ ਜਿਸ 'ਚ ਵਿੱਕੀ ਕੌਸ਼ਲ ਤੋਂ ਲੈ ਕੇ ਨਿਰਦੇਸ਼ਕ ਤੱਕ ਹਰ ਕੋਈ ਪੰਜਾਬੀ ਸੀ ਪਰ ਇਹ ਗੀਤ ਬਾਲੀਵੁੱਡ ਲੈਵਲ 'ਤੇ ਬਣਾਇਆ ਗਿਆ। ਇਸ ਗੀਤ ਨਾਲ ਪੰਜਾਬੀ ਮਿਊਜ਼ਿਕ ਨੂੰ ਹੋਰ ਵੀ ਪ੍ਰੋਤਸਾਹਨ ਮਿਲਿਆ ਹੈ। ਹੁਣ ਵਿੱਕੀ ਕੌਸ਼ਲ ਤੇ ਨੋਰਾ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ 'ਚ ਕਹੀ ਇਹ ਗੱਲ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network