ਇਸ ਸਟਾਰ ਕਿੱਡ ਨਾਲ ਵਿਆਹ ਕਰਨਾ ਚਾਹੁੰਦੀ ਹੈ ਨੋਰਾ ਫਤੇਹੀ

written by Rupinder Kaler | January 08, 2021

ਆਪਣੀ ਖੂਬਸੁਰਤੀ ਅਤੇ ਡਾਂਸ ਨਾਲ ਸਭ ਦੇ ਦਿਲਾਂ ਦੀ ਧੜਕਣ ਵਧਾਉਣ ਵਾਲੀ ਨੋਰਾ ਫਤੇਹੀ ਨੇ ਆਖਿਰਕਾਰ ਇਹ ਦੱਸ ਦਿੱਤਾ ਹੈ ਕਿ ਉਹ ਕਿਸ ਨਾਲ ਵਿਆਹ ਕਰਨਾ ਚਾਹੁੰਦੀ ਹੈ । ਨੋਰਾ ਨੇ ਦੱਸਿਆ ਹੈ ਕਿ ਉਹ ਤੈਮੂਰ ਅਲੀ ਖਾਨ ਨਾਲ ਵਿਆਹ ਕਰਨਾ ਚਾਹੁੰਦੀ ਹੈ । ਨੋਰਾ ਨੇ ਵਿਆਹ ਦੀ ਪੇਸ਼ਕਸ਼ ਤੈਮੂਰ ਦੀ ਮਾਂ ਕਰੀਨਾ ਕਪੂਰ ਖਾਨ ਨੂੰ ਦਿੱਤੀ ਹੈ। ਨੋਰਾ ਦਾ ਕਹਿਣਾ ਹੈ ਕਿ ਜਦੋਂ ਤੈਮੂਰ ਵੱਡਾ ਹੋ ਜਾਂਦਾ ਹੈ, ਤਾਂ ਉਹ ਉਸ ਨਾਲ ਵਿਆਹ ਕਰਨਾ ਚਾਹੇਗੀ।

nora-fatehi

ਹੋਰ ਪੜ੍ਹੋ :

nora-fatehi

ਨੋਰਾ ਨੇ ਤੈਮੂਰ ਦੀ ਮਾਂ ਯਾਨੀ ਕਰੀਨਾ ਕਪੂਰ ਨੂੰ ਚੈਟ ਸ਼ੋਅ 'ਵਟ ਵੂਮੈਨ ਵਾਂਟ' ਵਿਚ ਦੱਸਿਆ ਕਿ ਉਹ ਤੈਮੂਰ ਨਾਲ ਵਿਆਹ ਕਰਨਾ ਚਾਹੇਗੀ ਜਦੋਂ ਉਹ ਵੱਡਾ ਹੋਇਆ । ਇਸ ਦੇ ਨਾਲ ਹੀ ਕਰੀਨਾ ਕਪੂਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਉਨ੍ਹਾਂ ਦੀਆਂ ਡਾਂਸ ਨੂੰ ਬਹੁਤ ਪਸੰਦ ਕਰਦੇ ਹਨ। ਨੋਰਾ ਨੇ ਇਸ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਮੈਨੂੰ ਉਮੀਦ ਹੈ ਕਿ ਤੈਮੂਰ ਜਲਦੀ ਵੱਡਾ ਹੋ ਜਾਵੇਗਾ, ਫੇਰ ਅਸੀਂ ਵਿਆਹ ਬਾਰੇ ਸੋਚ ਸਕਦੇ ਹਾਂ।”

taimur-ali-khan

ਕਰੀਨਾ ਹੈਰਾਨ ਹੋ ਗਈ ਅਤੇ ਨੋਰਾ ਦੀ ਇਸ ਗੱਲ ’ਤੇ ਹੱਸ ਪਈ। ਕਰੀਨਾ ਨੇ ਨੋਰਾ ਨੂੰ ਦੱਸਿਆ, "ਖੈਰ, ਉਹ ਹੁਣ ਚਾਰ ਸਾਲਾਂ ਦਾ ਹੈ। ਉਸ ਨੂੰ ਵੱਡਾ ਹੋਣ ਵਿਚ ਕਾਫ਼ੀ ਸਮਾਂ ਲੱਗੇਗਾ।" ਇਸ ਤੋਂ ਬਾਅਦ ਨੋਰਾ ਹੱਸਣ ਲੱਗੀ ਅਤੇ ਕਹਿੰਦੀ, " ਠੀਕ ਹੈ, ਮੈਂ ਇੰਤਜ਼ਾਰ ਕਰਾਂਗੀ ।"

0 Comments
0

You may also like