ਨੌਰਾ ਫਤੇਹੀ ਦਾ ਲਾਵਣੀ ਡਾਂਸ ਹੋ ਰਿਹਾ ਵਾਇਰਲ, ਦੇਖੋ ਵੀਡੀਓ

written by Shaminder | May 26, 2022

ਨੌਰਾ ਫਤੇਹੀ (Nora Fatehi) ਆਪਣੇ ਡਾਂਸ ਮੂਵਸ ਦੇ ਲਈ ਜਾਣੀ ਜਾਂਦੀ ਹੈ । ਉਸ ਦੇ ਡਾਂਸ (Dance Video) ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਲਾਵਣੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਉਸ ਨੇ ਆਪਣੇ ਡਾਂਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਨੌਰਾ ਫਤੇਹੀ ਅਤੇ ਗੁਰੂ ਰੰਧਾਵਾ ਗੋਆ ਬੀਚ ‘ਤੇ ਮਸਤੀ ਕਰਦੇ ਆਏ ਨਜ਼ਰ, ਤਸਵੀਰਾਂ ਵਾਇਰਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਸਟੇਜ ‘ਤੇ ਮੇਰੇ ਜੂਨੀਅਰਾਂ ਨਾਲ ਜੁੜਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ’ । ਇਸ ਵਾਰ ਮੈਂ ਲਾਵਣੀ ਅਜ਼ਮਾਇਆ’ ।

ਹੋਰ ਪੜ੍ਹੋ : ਕਰੋੜਾਂ ਦੀ ਕਮਾਈ ਕਰਦਾ ਹੈ ਦਿਲੀਪ ਜੋਸ਼ੀ ਉਰਫ ਜੇਠਾ ਲਾਲ, ਜਾਣ ਕੇ ਹੋ ਜਾਓਗੇ ਹੈਰਾਨ

ਨੌਰਾ ਫਤੇਹੀ ਨੇ ਇਸ ਵੀਡੀਓ ਨੂੰ ਜਿਉਂ ਹੀ ਸਾਂਝਾ ਕੀਤਾ । ਪ੍ਰਸ਼ੰਸਕਾਂ ਦੇ ਵੱਲੋਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਨੌਰਾ ਫਤੇਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਡਾਂਸ ਵੀਡੀਓ ‘ਚ ਕੰਮ ਕੀਤਾ ਹੈ ।

ਆਪਣੇ ਡਾਂਸ ਦੇ ਲਈ ਜਾਣੀ ਜਾਂਦੀ ਨੌਰਾ ਕਈ ਰਿਆਲਟੀ ਸ਼ੋਅਸ ਨੂੰ ਵੀ ਜੱਜ ਕਰ ਰਹੀ ਹੈ । ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਗੁਰੂ ਰੰਧਾਵਾ ਦੇ ਨਾਲ ਉਸ ਨੇ ਕਈ ਗੀਤਾਂ ‘ਚ ਫੀਚਰਿੰਗ ਕੀਤੀ ਹੈ । ਨੌਰਾ ਫਤੇਹੀ ਜਲਦ ਹੀ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ । ਜਿਸ ਨੂੰ ਲੈ ਕੇ ਉਸ ਦੇ ਪ੍ਰਸ਼ੰਸਕਾਂ ਨੂੰ ਵੀ ਉਸ ਦੇ ਪੋ੍ਰਜੈਕਟਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ।

 

View this post on Instagram

 

A post shared by Nora Fatehi (@norafatehi)

You may also like