ਵਾਤਾਵਰਨ ਨੂੰ ਬਚਾਉਣ ਲਈ ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਚੁੱਕਿਆ ਇਹ ਕਦਮ, ਹਰ ਪਾਸੇ ਹੋ ਰਹੀ ਸ਼ਲਾਘਾ

Written by  Shaminder   |  August 06th 2020 12:15 PM  |  Updated: August 06th 2020 12:15 PM

ਵਾਤਾਵਰਨ ਨੂੰ ਬਚਾਉਣ ਲਈ ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਚੁੱਕਿਆ ਇਹ ਕਦਮ, ਹਰ ਪਾਸੇ ਹੋ ਰਹੀ ਸ਼ਲਾਘਾ

ਵਾਤਾਵਰਨ ‘ਚ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ । ਮਨੁੱਖ ਦੀ ਸਵਾਰਥ ਭੋਗੀ ਆਦਤ ਨੇ ਕੁਦਰਤ ਨਾਲ ਖਿਲਵਾੜ ਕੀਤਾ ਹੈ । ਜਿਸ ਕਾਰਨ ਦੇਸ਼ ‘ਚ ਕਦੇ ਸੋਕੇ, ਕਦੇ ਹੜ੍ਹ, ਕਦੇ ਬਹੁਤ ਜ਼ਿਆਦਾ ਗਰਮੀ ਅਤੇ ਕਦੇ ਬਹੁਤ ਜ਼ਿਆਦਾ ਠੰਡ ਪੈਣ ਲੱਗ ਪਈ ਹੈ ਅਤੇ ਵਾਤਾਵਰਨ ‘ਚ ਅੰਸਤੁਲਨ ਲਗਾਤਾਰ ਵੱਧਦਾ ਜਾ ਰਿਹਾ ਹੈ । ਰੁੱਖਾਂ ਦੀ ਅੰਨੇਵਾਹ ਕਟਾਈ ਅਤੇ ਕੰਕ੍ਰੀਟ ਰੂਪੀ ਵੱਧਦੇ ਜੰਗਲ ਨੇ ਇਸ ਸਮੱਸਿਆ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ ।

https://www.instagram.com/p/CDYbETxJp-0/

ਵਾਤਾਵਰਨ ਨੂੰ ਬਚਾਉਣ ਲਈ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੀ ਇਸ ਪਾਸੇ ਕੰਮ ਕਰ ਰਹੀਆਂ ਹਨ । ਨੌਰਥ ਜ਼ੋਨ ਫ਼ਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਵਾਤਾਵਰਨ ਦੇ ਬਚਾਅ ਲਈ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ।

https://www.instagram.com/p/CDVrX3zpSbT/

ਜਿਸ ਦੇ ਤਹਿਤ ਹਰਜੀਤ ਹਰਮਨ ਨੇ ਇਸ ਮੁਹਿੰਮ ਦੀ ਸ਼ੁਰੂਆਤ ਪੌਦਾ ਲਗਾ ਕੇ ਕੀਤੀ । ਇਸ ਮੌਕੇ ਮਲਕੀਤ ਰੌਣੀ, ਸੀਮਾ ਕੌਸ਼ਲ, ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਇਸ ਮੌਕੇ ਮੌਜੂਦ ਰਹੇ ।ਜ਼ਰੂਰਤ ਹੈ ਅੱਜ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨ ਦੀ ਅਤੇ ਕਲਾਕਾਰਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਾਕਏ ਹੀ ਕਾਬਿਲੇਤਾਰੀਫ ਹੈ ।ਕਿਉਂਕਿ ਕਲਾਕਾਰਾਂ ਦੀ ਵੇਖੋ ਵੇਖੀ ਆਮ ਲੋਕ ਵੀ ਵਾਤਾਰਨ ਤੇ ਆਪਣੇ ਚੌਗਿਰਦੇ ਪ੍ਰਤੀ ਜਾਗਰੂਕ ਹੋਣਗੇ ।

https://www.instagram.com/p/CDOs_kjpKi3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network