ਤੁਲਸੀ ਵਾਲੀ ਚਾਹ ਹੀ ਨਹੀਂ ਤੁਲਸੀ ਵਾਲਾ ਦੁੱਧ ਵੀ ਹੈ ਬਹੁਤ ਫਾਇਦੇਮੰਦ

written by Rupinder Kaler | February 13, 2021

ਭਾਰਤੀ ਸੱਭਿਆਚਾਰ ਵਿਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ ਅਤੇ ਇਸ ਬੂਟੇ ਨੂੰ ਬਹੁਤ ਹੀ ਪਵਿੱਤਰ ਮੰਨਿਆਂ ਜਾਂਦਾ ਹੈ। ਤੁਲਸੀ ਦਾ ਬੂਟਾ ਲਗਾਉਣ ਨਾਲ ਸਾਡਾ ਆਲਾ-ਦੁਆਲਾ ਅਤੇ ਵਾਤਾਵਰਣ ਸਾਫ਼ ਰਹਿੰਦਾ ਹੈ। ਜੇਕਰ ਤੁਲਸੀ ਦੀਆਂ ਪੱਤੀਆਂ ਨੂੰ ਦੁੱਧ ਨਾਲ ਮਿਲਾ ਕੇ ਪੀਤਾ ਜਾਵੇ ਤਾਂ ਕਈ ਬਿਮਾਰੀਆਂ ਤੁਹਾਡੇ ਤੋਂ ਹਮੇਸ਼ਾ ਦੂਰ ਰਹਿਣਗੀਆਂ। ਹੋਰ ਪੜ੍ਹੋ : ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸੋਨੂੰ ਸੂਦ ਨੇ ਮੋਗਾ ’ਚ ਵੰਡੇ ਈ-ਰਿਕਸ਼ੇ ਤਲਾਕ ਤੋਂ ਬਾਅਦ ਦਿਆ ਮਿਰਜ਼ਾ ਇੱਕ ਵਾਰ ਫਿਰ ਕਰਨ ਜਾ ਰਹੀ ਹੈ ਵਿਆਹ, 15 ਫਰਵਰੀ ਨੂੰ ਹੋਵੇਗਾ ਵਿਆਹ milk-tulsi ਤੁਲਸੀ ਦੀਆਂ ਪੱਤੀਆਂ ਉਬਲ਼ਦੇ ਦੁੱਧ ਵਿਚ ਮਿਲਾ ਕੇ ਪੀਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਜੇਕਰ ਕਿਸੇ ਨੂੰ ਜ਼ਿਆਦਾਤਰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਲਸੀ ਅਤੇ ਦੁੱਧ ਨੂੰ ਫੈਂਟ ਕੇ ਹਰ ਰੋਜ਼ ਪੀਉ। ਇਸ ਨਾਲ ਸਿਰ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ। ਜਿਨ੍ਹਾਂ ਲੋਕਾਂ ਨੂੰ ਸਾਹ ਸਬੰਧੀ ਕੋਈ ਰੋਗ ਹੈ, ਉਹ ਵੀ ਇਸ ਦੁੱਧ ਦਾ ਸੇਵਨ ਕਰ ਸਕਦੇ ਹਨ। ਇਸ ਨੂੰ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ। ਜੇਕਰ ਕੋਈ ਵਿਅਕਤੀ ਦਿਲ ਦੇ ਰੋਗ ਤੋਂ ਪੀੜਤ ਹੈ ਤਾਂ ਅਜਿਹੇ ਲੋਕਾਂ ਨੂੰ ਸਵੇਰੇ ਖ਼ਾਲੀ ਪੇਟ ਦੁੱਧ ਅਤੇ ਤੁਲਸੀ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕਿਡਨੀ ਵਿਚ ਸਟੋਨ ਹੈ ਤਾਂ ਇਸ ਦੁੱਧ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਸਟੋਨ ਹੋਲੀ-ਹੋਲੀ ਗਲਣਾ ਸ਼ੁਰੂ ਹੋ ਜਾਵੇਗਾ। ਕੈਂਸਰ ਅਤੇ ਫਲੂ ਨੂੰ ਦੂਰ ਰਖਣ ਵਿਚ ਤੁਲਸੀ ਦਾ ਦੁੱਧ ਫ਼ਾਇਦੇਮੰਦ ਸਾਬਤ ਹੋਵੇਗਾ।

0 Comments
0

You may also like