ਹਲਦੀ ਵਾਲਾ ਦੁੱਧ ਹੀ ਨਹੀਂ ਹਲਦੀ ਵਾਲਾ ਪਾਣੀ ਵੀ ਹੈ ਬਹੁਤ ਫਾਇਦੇਮੰਦ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | February 06, 2021

ਹਲਦੀ ਵਿਚ ਬਹੁਤ ਸਾਰੇ ਤੱਤ ਅਜਿਹੇ ਹੁੰਦੇ ਹਨ ਜਿਹੜੇ ਕਈ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੇ ਹਨ । ਇਸੇ ਲਈ ਹਲਦੀ ਵਾਲੇ ਦੁੱਧ ਦਾ ਸੇਵਨ ਸੱਟ ਲੱਗਣ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਕੀਤਾ ਜਾਂਦਾ ਹੈ। ਪਰ ਹਲਦੀ ਵਾਲੇ ਪਾਣੀ ਦਾ ਸੇਵਨ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਬਨਾਉਣ ਦੀ ਵਿਧੀ ਇਸ ਤਰ੍ਹਾਂ ਹੈ ।ਇਕ ਗਲਾਸ ਗਰਮ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ ਅਤੇ ਹਲਦੀ ਮਿਲਾ ਲਉ ਅਤੇ ਇਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਸਵੇਰੇ ਖ਼ਾਲੀ ਪੇਟ ਵਰਤੋਂ ਕਰੋ।

ਹੋਰ ਪੜ੍ਹੋ :

ਕਿਸਾਨਾਂ ਖਿਲਾਫ ਬਾਲੀਵੁੱਡ ਬੋਲਣਾ ਪਿਆ ਮਹਿੰਗਾ, ਪਟਿਆਲਾ ਵਿੱਚ ਕਿਸਾਨਾਂ ਨੇ ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਰੋਕੀ

ਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ, ਸਿੱਧੂ ਮੂਸੇਵਾਲਾ, ਮਾਸਟਰ ਸਲੀਮ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਲਗਾਈਆਂ ਰੌਣਕਾਂ


ਹਲਦੀ ਵਾਲਾ ਪਾਣੀ ਪੀਣ ਦੇ ਫ਼ਾਇਦੇ ਹਲਦੀ ਵਿਚ ਕਰਕੁਮਿਨ ਨਾਮਕ ਤੱਤ ਹੁੰਦਾ ਹੈ ਜੋ ਇਕ ਤਾਕਤਵਰ ਐਂਟੀ-ਆਕਸੀਡੈਂਟ ਬਣਾਉਂਦਾ ਹੈ। ਇਹ ਤੱਤ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਇਸ ਲਈ ਹਲਦੀ ਦੀ ਵਰਤੋਂ ਕਰਨ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।ਹਲਦੀ ਦੀ ਵਰਤੋਂ ਕਰਨ ਨਾਲ ਪਿੱਤ ਰਸ ਜ਼ਿਆਦਾ ਬਣਦਾ ਹੈ ਜਿਸ ਨਾਲ ਖਾਣਾ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ।

ਇਸ ਲਈ ਖਾਣਾ ਜਲਦੀ ਹਜ਼ਮ ਹੋਣ ਨਾਲ ਪੇਟ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਅਪਣੇ ਹਾਜ਼ਮੇ ਨੂੰ ਤੰਦਰੁਸਤ ਰਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਲਦੀ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ।

ਹਲਦੀ ਵਿੱਚ ਮੌਜੂਦ ਕਰਕਿਊਮਿਨ ਨਾਮਕ ਕੈਮੀਕਲ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਰੀਰ ਦੀ ਸੋਜ ਨੂੰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਸਰੀਰ ਵਿਚ ਚਾਹੇ ਜਿੰਨੀ ਵੀ ਸੋਜ ਹੋਵੇ ਹਲਦੀ ਵਾਲਾ ਪਾਣੀ ਨੂੰ ਪੀਉ। ਇਸ ਨਾਲ ਇਹ ਸੋਜ ਘੱਟ ਹੋ ਜਾਵੇਗੀ।

0 Comments
0

You may also like