ਸਲਮਾਨ ਖ਼ਾਨ ਤੇ ਉਸ ਦੀ ਭੈਣ ਨੂੰ ਭੇਜਿਆ ਗਿਆ ਨੋਟਿਸ, ਧੋਖਾਧੜੀ ਦਾ ਲਾਇਆ ਇਲਜ਼ਾਮ

Written by  Rupinder Kaler   |  July 27th 2021 05:30 PM  |  Updated: July 27th 2021 05:30 PM

ਸਲਮਾਨ ਖ਼ਾਨ ਤੇ ਉਸ ਦੀ ਭੈਣ ਨੂੰ ਭੇਜਿਆ ਗਿਆ ਨੋਟਿਸ, ਧੋਖਾਧੜੀ ਦਾ ਲਾਇਆ ਇਲਜ਼ਾਮ

ਬੀਇੰਗ ਹਿਊਮਨ ਕੰਪਨੀ ਦੀ ਫ੍ਰੈਂਚਾਇਜ਼ੀ ਲੈਣ 'ਚ ਕਰੋੜਾਂ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਚ ਪੰਚਕੂਲਾ ਦੇ ਕਾਰੋਬਾਰੀ ਅਰੁਣ ਗੁਪਤਾ ਦੇ ਵਕੀਲ ਨੇ ਸਲਮਾਨ ਖਾਨ ਤੇ ਉਨ੍ਹਾਂ ਦੀ ਭੈਣ ਅਲਵੀਰਾ ਨੂੰ ਨੋਟਿਸ ਭੇਜਿਆ ਹੈ। ਅਰੁਣ ਗੁਪਤਾ ਦੇ ਵਕੀਲ ਰਾਜਵਿੰਦਰ ਸਿੰਘ ਰਾਜਪੂਤ ਮੁਤਾਬਿਕ ਜੇਕਰ ਸਮਝੌਤੇ ਦੇ ਮੁਤਾਬਕ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੋਟਿਸ 'ਚ 2 ਕਰੋੜ, 21 ਲੱਖ, 37 ਹਜ਼ਾਰ, 824 ਰੁਪਏ ਦੇ ਨੁਕਸਾਨ ਦੀ ਭਰਪਾਈ ਕਰਨ ਨੂੰ ਕਿਹਾ ਗਿਆ ਹੈ।

Pic Courtesy: Instagram

ਹੋਰ ਪੜ੍ਹੋ :

ਬੌਬੀ ਦਿਓਲ ਨੇ ਇੰਸਟਾਗ੍ਰਾਮ ‘ਤੇ ਅਭੈ ਦਿਓਲ ਨੂੰ ਭੇਜਿਆ ਇਸ ਤਰ੍ਹਾਂ ਦਾ ਸੁਨੇਹਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

inside image of sajid wajid and salman khan Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਰੁਣ ਗੁਪਤਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਸਲਮਾਨ ਖਾਨ ਤੇ ਉਸ ਦੀ ਭੈਣ ਅਲਵੀਰਾ ਸਮੇਤ 9 ਲੋਕਾਂ ਨੂੰ ਸੰਮਨ ਜਾਰੀ ਕਰਕੇ ਜਵਾਬ ਮੰਗਿਆ ਸੀ। ਇਸ 'ਤੇ ਸਲਮਾਨ ਖਾਨ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਨੇ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਸਟਾਇਲ ਕਿੰਕਟੇਟ ਜਵੈਲਰੀ ਪ੍ਰਾਈਵੇਟ ਲਿਮਿਟਡ ਦੀ ਫਰੈਂਚਾਇਜ਼ੀ ਸ਼ੋਅਰੂਮ ਮਨੀਮਾਜਰਾ 'ਚ ਖੋਲ੍ਹਣ ਦਾ ਫੈਸਲਾ ਕੀਤਾ ਸੀ। ਉਸ ਤੋਂ ਬਾਅਦ ਇਕ ਕਰੋੜ ਰੁਪਏ ਸ਼ੋਅਰੂਮ ਬਣਾਉਣ 'ਚ ਲੱਗ ਗਏ। ਇਸ ਸ਼ੋਅਰੂਮ ਦਾ ਉਦਘਾਟਨ ਸਲਮਾਨ ਖਾਨ ਨੇ ਕਰਨਾ ਸੀ ਪਰ ਉਹ ਹੁਣ ਤਕ ਚੰਡੀਗੜ੍ਹ ਨਹੀਂ ਆਏ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network