ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ 'ਬੈਂਡ ਵਾਜਾ'

Written by  Rupinder Kaler   |  October 24th 2018 10:21 AM  |  Updated: October 24th 2018 10:21 AM

ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ 'ਬੈਂਡ ਵਾਜਾ'

ਬਾਲੀਵੁੱਡ ਵਾਂਗ ਹੁਣ ਪਾਲੀਵੁੱਡ ਇੰਡਸਟਰੀ ਵਿੱਚ ਵੀ ਨਵੇਂ ਤਜ਼ਰਬੇ ਹੋਣ ਲੱਗੇ ਹਨ ਕਿਉਂਕਿ ਪਾਲੀਵੁੱਡ ਵਿੱਚ ਵੱਖਰੇ ਕੰਸੈਪਟ 'ਤੇ ਫਿਲਮਾਂ ਬਣਨ ਲੱਗੀਆਂ ਹਨ । ਪੰਜਾਬੀ ਫ਼ਿਲਮਾਂ 'ਚ ਹੁਣ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਕੁਝ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕਈ ਕਾਮੇਡੀ ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਹੁਣ ਡਾਇਰੈਕਟਰ ਸਮੀਪ ਕੰਗ ਇੱਕ ਹੋਰ ਫ਼ਿਲਮ 'ਬੈਂਡ ਵਾਜਾ' ਲੈ ਕੇ ਜਲਦੀ ਹੀ ਹਾਜ਼ਰ ਹੋਣ ਵਾਲੇ ਹਨ।

ਹੋਰ ਵੇਖੋ : ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ ਇਹ ਹਿੱਟ ਗਾਇਕਾ

'ਬੈਂਡ ਵਾਜਾ' ਫਿਲਮ ਬਣਾਉਣ ਦਾ ਐਲਾਨ ਕੰਗ ਨੇ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਇਸ ਫ਼ਿਲਮ 'ਚ ਕਾਮੇਡੀਅਨ ਐਕਟਰ ਬਿਨੂੰ ਢਿੱਲੋਂ ਨਾਲ ਐਕਟਰਸ ਮੈਂਡੀ ਤੱਖ਼ਰ ਸਕਰੀਨ 'ਤੇ ਦਿਖਾਈ ਦੇਵੇਗੀ ।ਇਨ੍ਹਾਂ ਤੋਂ ਕਲਾਕਾਰਾਂ ਤੋਂ ਇਲਾਵਾ ਫ਼ਿਲਮ 'ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ। ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਤੇ ਜਤਿੰਦਰ ਸ਼ਾਹ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ

ਜਤਿੰਦਰ ਆਪਣੇ 19 ਸਾਲਾਂ ਦੇ ਕਰੀਅਰ 'ਚ 60 ਤੋਂ ਵੀ ਜ਼ਿਆਦਾ ਫ਼ਿਲਮਾਂ ਦਾ ਮਿਊਜ਼ਿਕ ਤਿਆਰ ਕਰ ਚੁੱਕੇ ਹਨ। ਫ਼ਿਲਮ ਦੀ ਕਹਾਣੀ ਸੁਮਨ ਤੇ ਸ਼੍ਰੇਆ ਸ਼੍ਰੀਵਾਸਤਵ ਨੇ ਲਿਖੀ ਹੈ, ਜਦੋਂਕਿ ਇਸ ਦੇ ਡਾਇਲੌਗ ਰਾਕੇਸ਼ ਧਵਨ ਨੇ ਲਿਖੇ ਹਨ। 'ਬੈਂਡ ਵਾਜਾ' ਨੂੰ ਓਮ ਜੀ ਗਰੁੱਪ ਵਰਲਡ-ਵਾਈਡ 15 ਮਾਰਚ, 2019 'ਚ ਰਿਲੀਜ਼ ਕਰੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network