ਹੁਣ ਹਾਲੀਵੁੱਡ ‘ਚ ਨਜ਼ਰ ਆਏਗੀ ਨੀਰੂ ਬਾਜਵਾ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  August 19th 2021 01:38 PM  |  Updated: August 19th 2021 01:38 PM

ਹੁਣ ਹਾਲੀਵੁੱਡ ‘ਚ ਨਜ਼ਰ ਆਏਗੀ ਨੀਰੂ ਬਾਜਵਾ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਨੀਰੂ ਬਾਜਵਾ (Neeru Bajwa) ਜਲਦ ਹੀ ਹਾਲੀਵੁੱਡ ‘ਚ ਕੰਮ ਕਰਨ ਜਾ ਰਹੀ ਹੈ । ਇਸ ਦੀ ਜਾਣਕਾਰੀ ਉਸ ਨੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ ।ਅਦਾਕਾਰਾ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਹਮੇਸ਼ਾ ਹੀ ਸਖਤ ਮਿਹਨਤ ਕੀਤੀ ਅਤੇ ਕਈ ਵਾਰ ਮੈਨੂੰ ਨਕਾਰਿਆ ਵੀ ਗਿਆ, ਪਰ ਮੈਂ ਹੋਰ ਤਾਕਤ ਦੇ ਨਾਲ ਸੰਘਰਸ਼ ਕੀਤਾ। ਜਿਸ ਤੋਂ ਬਾਅਦ ਮੈਂ ਖੁਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਣ ਅਤੇ ਵਿਸ਼ਵਾਸ਼ ਕਰਨ ਵਾਲੀ ਦੁਨੀਆ ਵਿੱਚ ਗੁਆਚ ਜਾਣ ਦੇ ਲਈ ਅਤੇ ਲੜਨ ਦੇ ਲਈ ਪ੍ਰੇਰਿਆ ।

Neeru Bajwa, -min Image From Instagram

ਹੋਰ ਪੜ੍ਹੋ : ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਇਹਨਾਂ ਅਦਾਕਾਰਾਂ ਨੂੰ ਸੋਸ਼ਲ ਮੀਡੀਆ ’ਤੇ ਫਾਲੋ ਨਹੀਂ ਕਰਦੀ ਪ੍ਰਿਯੰਕਾ ਚੋਪੜਾ

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ ਕਿ ਜ਼ਿੰਦਗੀ ਨੇ ਮੈਨੂੰ ਸਿਨੇਮਾ ਦੀ ਦੁਨੀਆ ‘ਚ ਅਜਿਹੇ ਖੂਬਸੂਰਤ ਅਨੁਭਵ ਦਿੱਤੇ ਅਤੇ ਸਿਨੇਮਾ ਵੀ ਮੈਨੂੰ ਪਿਆਰ ਕਰਦਾ ਹੈ।ਮੈਂ ਆ ਗਈ ਹਾਂ, ਹਾਲੀਵੁੱਡ (Hollywood) ‘ਚ ਤੁਹਾਡਾ ਸਵਾਗਤ ਹੈ’।

Neeru Bajwa,, -min Image From Instagram

ਨੀਰੂ ਬਾਜਵਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਸੋਨਮ ਬਾਜਵਾ ਨੇ ਵੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਵਾਮਿਕਾ ਗੱਬੀ ਅਤੇ ਨਿਸ਼ਾ ਬਾਨੋ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Neeru Bajwa (@neerubajwa)

ਗਿੱਪੀ ਗਰੇਵਾਲ ਦੇ ਨਾਲ ਉਸ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਉਹ ਸਤਿੰਦਰ ਸਰਤਾਜ ਦੇ ਨਾਲ ‘ਕਲੀ ਜੋਟਾ’ ਫ਼ਿਲਮ ‘ਚ ਵਿਖਾਈ ਦੇਵੇਗੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network