ਹੁਣ ਪਾਕਿਸਤਾਨੀ ਗਾਇਕ ਆਰਿਫ ਲੋਹਾਰ ਦੇ ਦਿਹਾਂਤ ਦੀ ਉੱਡੀ ਅਫਵਾਹ, ਇਹ ਸੀ ਅਸਲ ਸੱਚ

written by Rupinder Kaler | May 10, 2021

ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ । ਪਰ ਕਈ ਵਾਰ ਝੂਠੀ ਜਾਣਕਾਰੀ ਵੀ ਇਸ ਤੇ ਵਾਇਰਲ ਹੋ ਜਾਂਦੀ ਹੈ ਹਾਲ ਹੀ ਵਿੱਚ ਮਸ਼ਹੂਰ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਵਾਇਰਲ ਹੋਈ ਹੈ, ਜਿਹੜੀ ਕਿ ਇੱਕ ਅਫਵਾਹ ਹੈ । ਦਰਅਸਲ ਆਰਿਫ਼ ਲੋਹਾਰ ਨਹੀਂ ਬਲਕਿ ਉਹਨਾਂ ਦੀ ਪਤਨੀ ਦਾ ਐਤਵਾਰ ਨੂੰ ਲਾਹੌਰ ਵਿੱਚ ਦਿਹਾਂਤ ਹੋਇਆ ਸੀ । ਹੋਰ ਪੜ੍ਹੋ : ਹਰਭਜਨ ਮਾਨ ਦੀ ਮਾਤਾ ਜੀ ਦਾ ਬਹੁਤ ਹੀ ਛੋਟੀ ਉਮਰ ‘ਚ ਹੋ ਗਿਆ ਸੀ ਦਿਹਾਂਤ, ਹਰਭਜਨ ਮਾਨ ਨੇ ਕੀਤਾ ਖੁਲਾਸਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਖ਼ਬਰ ਫੈਲ ਗਈ ਕਿ ਆਰਿਫ ਲੋਹਾਰ ਨਹੀਂ ਰਹੇ । ਕੁਝ ਲੋਕਾਂ ਨੇ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਤੇ ਦੁੱਖ ਵੀ ਜਾਹਿਰ ਕਰ ਦਿੱਤਾ । ਪਰ ਜਾਣਕਾਰੀ ਅਨੁਸਾਰ, ਸੰਗੀਤਕਾਰ ਦੀ ਪਤਨੀ ਨੂੰ ਬੁਖਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹਸਪਤਾਲ ਦਾਖਲ ਕਰਵਾਇਆ। ਪਰ ਉਹਨਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ । ਉਹਨਾਂ ਨੂੰ ਲਾਹੌਰ ਵਿੱਚ ਦਫਨਾਇਆ ਗਿਆ । ਦੱਸ ਦੇਈਏ ਕਿ ਆਰਿਫ਼ ਪਾਕਿਸਤਾਨ ਦੇ ਮਸ਼ਹੂਰ ਗਾਇਕ ਹਨ ਜੋ ਆਪਣੇ ਸਾਜ ਵਜੋਂ ਖਾਸ ਤੌਰ ਤੇ ਚਿਮਟਾ ਰੱਖਦੇ ਹਨ। ਉਹ ਪ੍ਰਸਿੱਧ ਲੋਕ ਗਾਇਕ ਆਲਮ ਲੋਹਾਰ ਦੇ ਬੇਟੇ ਹਨ।

0 Comments
0

You may also like