ਅਖਿਲ ਸਚਦੇਵਾ ਦੀ ਆਵਾਜ਼ ਤੇ ਹਿਮਾਂਸ਼ੀ ਖੁਰਾਣਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

Written by  Shaminder   |  May 05th 2020 11:04 AM  |  Updated: May 05th 2020 11:04 AM

ਅਖਿਲ ਸਚਦੇਵਾ ਦੀ ਆਵਾਜ਼ ਤੇ ਹਿਮਾਂਸ਼ੀ ਖੁਰਾਣਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਮੁੜ ਤੋਂ ਨਵੇਂ ਗੀਤ ਨਾਲ ਹਾਜ਼ਰ ਹੋ ਚੁੱਕੇ ਹਨ । ਅਖਿਲ ਸਚਦੇਵਾ ਦੀ ਆਵਾਜ਼ ‘ਚ ਗਾਏ ਇਸ ਗੀਤ ‘ਚ ਹਿਮਾਂਸ਼ੀ ਖੁਰਾਣਾ ਨੇ ਫੀਮੇਲ ਮਾਡਲ ਦੇ ਤੌਰ ‘ਤੇ ਅਦਾਕਾਰੀ ਕੀਤੀ ਹੈ । ਅਖਿਲ ਸਚਦੇਵਾ ਦੀ ਆਵਾਜ਼ ‘ਚ ਆਏ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਕੁਨਾਲ ਵਰਮਾ ਨੇ ਜਦੋਂਕਿ ਗਾਣੇ ਦੇ ਬੋਲ ਵੀ ਕੁਨਾਲ ਵਰਮਾ ਵੱਲੋਂ ਲਿਖੇ ਗਏ ਹਨ ।

Himanshi Himanshi

ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਵੀਡੀਓ ਅੰਸ਼ੂਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ‘ਓ ਜਾਨੇ ਵਾਲੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ‘ਚ ਪਤੀ ਪਤਨੀ ਦੇ ਆਪਸੀ ਰਿਸ਼ਤੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਜਿਸ ‘ਚ ਵਿਖਾਇਆ ਗਿਆ ਹੈ ਕਿ ਦੋਵੇਂ ਵਿਆਹ ਤੋਂ ਬਾਅਦ ਆਪਣੇ ਕੰਮ ਕਾਜ ਕਾਰਨ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ।ਜਿਸ ਕਾਰਨ ਇੱਕ ਕੁੜੀ ਦੇ ਮਨ ‘ਚ ਵਹਿਮ ਬੈਠ ਜਾਂਦਾ ਹੈ ਕਿ ਸ਼ਾਇਦ ਉਸ ਦਾ ਪਤੀ ਕਿਸੇ ਹੋਰ ਦੇ ਮੋਹ ‘ਚ ਪੈ ਗਿਆ ਹੈ ।ਅਖਿਲ ਦੀ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network