Advertisment

ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫ਼ਿਲਮ 'ਡਾਕਾ' ਸ਼ਾਨਦਾਰ ਪੋਸਟਰ ਆਇਆ ਸਾਹਮਣੇ

author-image
By Aaseen Khan
New Update
ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫ਼ਿਲਮ 'ਡਾਕਾ' ਸ਼ਾਨਦਾਰ ਪੋਸਟਰ ਆਇਆ ਸਾਹਮਣੇ
Advertisment
ਗਿੱਪੀ ਗਰੇਵਾਲ ਗਾਇਕੀ ਅਦਾਕਾਰੀ ਤੇ ਫ਼ਿਲਮਾਂ ਦੇ ਲੇਖਣ ਤੋਂ ਨਿਰਦੇਸ਼ਨ ਹਰ ਇੱਕ ਕਿੱਤੇ 'ਚ ਕਾਮਯਾਬੀ ਹਾਸਿਲ ਕਰ ਚੁੱਕੇ ਹਨ। ਅਰਦਾਸ ਕਰਾਂ ਪੰਜਾਬੀ ਫ਼ਿਲਮ ਨਾਲ ਤਾਰੀਫ਼ਾਂ ਖੱਟਣ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਐਕਸ਼ਨ ਡਰਾਮਾ ਫ਼ਿਲਮ 'ਡਾਕਾ' ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਜ਼ਰੀਨ ਖ਼ਾਨ ਤੇ ਗਿੱਪੀ ਗਰੇਵਾਲ ਸਟਾਰਰ ਇਹ ਫ਼ਿਲਮ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਹੈ।
ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇਅ ਗਿੱਪੀ ਗਰੇਵਾਲ ਦਾ ਹੀ ਹੈ ਤੇ ਪ੍ਰੋਡਿਊਸਰ ਹਨ ਭੂਸ਼ਨ ਕੁਮਾਰ,ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ।ਦੱਸ ਦਈਏ ਜ਼ਰੀਨ ਖ਼ਾਨ ਨਾਲ ਗਿੱਪੀ ਗਰੇਵਾਲ ਦੀ ਇਹ ਦੂਜੀ ਫ਼ਿਲਮ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਗਿੱਪੀ ਜ਼ਰੀਨ ਨਾਲ ਜੱਟ ਜੇਮਸ ਬੌਂਡ ਨਾਮ ਦੀ ਫ਼ਿਲਮ ਕਰ ਚੁੱਕੇ ਹਨ। ਪੋਸਟਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਹੈ, ਜਿਹੜਾ ਕਿ ਫ਼ਿਲਮ ਦੇ ਟਾਈਟਲ ਡਾਕਾ ਨੂੰ ਦਰਸਾ ਰਿਹਾ ਹੈ। 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਦੇਖਣਾ ਹੋਵਗਾ ਗਿੱਪੀ ਗਰੇਵਾਲ ਕਿੱਥੇ ਤੇ ਕਿਵੇਂ ਡਾਕਾ ਮਾਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment