ਲਤਾ ਮੰਗੇਸ਼ਕਰ ਵਾਂਗ ਸੁਰੀਲੀ ਆਵਾਜ਼ ‘ਚ ਇਸ ਬਜ਼ੁਰਗ ਔਰਤ ਨੇ ਗਾਇਆ ‘ਇੱਕ ਪਿਆਰ ਕਾ ਨਗਮਾ’ ਤਾਂ ਵੀਡੀਓ ਛਾਇਆ ਇੰਟਰਨੈੱਟ ‘ਤੇ, ਦੇਖੋ ਵਾਇਰਲ ਵੀਡੀਓ

written by Lajwinder kaur | August 01, 2019

ਇੰਟਰਨੈੱਟ ਦਾ ਯੁੱਗ ਹੈ ਜਿਸ ਦੇ ਚੱਲਦੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਚਰਚਾ ‘ਚ ਬਣੀ ਰਹਿੰਦੀ ਹੈ। ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਇੱਕ ਬਜ਼ੁਰਗ ਔਰਤ ਲਤਾ ਮੰਗੇਸ਼ਕਰ ਦਾ ਸੁਪਰ ਹਿੱਟ ਗਾਣਾ ‘ਇੱਕ ਪਿਆਰ ਕਾ ਨਗਮਾ’ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਇਸ ਔਰਤ ਨੇ ਲਤਾ ਮੰਗੇਸ਼ਕਰ ਵਾਂਗ ਸੁਰੀਲੀ ਆਵਾਜ਼ ‘ਚ ਗਾਇਆ ਹੈ। ਜ਼ਿਕਰਯੋਗ ਹੈ ਕਿ ਇਹ ਵੀਡੀਓ ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਇਹ ਔਰਤ ਗਾਣਾ ਗਾਉਂਦੀ ਹੋਈ ਨਜ਼ਰ ਆਉਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਭਾਵਨਾਵਾਂ ਦੇ ਦਰਦ ਦੇ ਨਾਲ ਭਰੀ ਆਵਾਜ਼ ‘ਚ ਗਾਏ ਇਹ ਗਾਣਾ ਨੇ ਕਈ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਦੱਸ ਦਈਏ ਸਾਲ 1972 ਚ ਆਈ ਫ਼ਿਲਮ ਸ਼ੋਰ ਦਾ ਗਾਣਾ ਹੈ ਜਿਸ ਨੂੰ ਲਤਾ ਮੰਗੇਸ਼ਕਰ ਜੀ ਤੇ ਮੁਕੇਸ਼ ਜੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ।

ਇਸ ਵੀਡੀਓ ਨੂੰ ਫੇਸਬੁੱਕ ਉੱਤੇ ਸ਼ੇਅਰ ਹੁੰਦਿਆਂ ਹੀ ਕੁਝ ਹੀ ਸਮੇਂ ‘ਚ ਵਾਇਰਲ ਹੋ ਗਈ। ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਤੇ 40,000 ਤੋਂ ਵੱਧ ਵਾਰ ਸ਼ੇਅਰ ਹੋ ਚੁੱਕੀ ਹੈ। ਇਸ ਤੋਂ ਇਲਾਵਾ 40 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

Old Lady sing lata mangeshkar song ek pyar ka nagma hai video viral

You may also like