ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ

Written by  Lajwinder kaur   |  January 06th 2021 05:20 PM  |  Updated: January 06th 2021 05:02 PM

ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬਜ਼ੁਰਗ ਬਾਬੇ ਦੇ ਜੋਸ਼ ਵਾਲੀ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ranjit bawa fateh aa

ਹੋਰ ਪੜ੍ਹੋ : ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ

ਇਸ ਵੀਡੀਓ ‘ਚ ਇੱਕ ਬਜ਼ੁਰਗ ਬਾਬਾ ਤੇ ਕੁਝ ਨੌਜਵਾਨ ਕਿਸਾਨੀ ਝੰਡਾ ਲੈ ਕੇ ਸੜਕਾਂ ਉੱਤੇ ਥਿਰਕਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਰਣਜੀਤ ਬਾਵਾ ਦਾ ਹਾਲ ਹੀ ‘ਚ ਆਇਆ ਗੀਤ ‘ਫਤਿਹ ਆ’ ਸੁਣਨ ਨੂੰ ਮਿਲ ਰਿਹਾ ਹੈ।

inside photo of old man

ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਚੜਦੀ ਕਲਾ ਵਾਲੇ ਲੋਕ..ਬਾਬਾ ਸੁੱਖ ਰੱਖੇ ਤੇ ਏਵੇਂ ਹਿੰਮਤ ਬਖ਼ਸ਼ ਸਾਰੇ ਵੀਰਾਂ ਨੂੰ..ਫਤਿਹ ਆ’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਕਿਸਾਨ ਪਿਛਲੇ ਕਈ ਦਿਨਾਂ ਤੋਂ ਮਾਰੂ ਬਿੱਲਾਂ ਨੂੰ ਰੱਦ ਕਰਨ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ।

inside pic of farmer protest at delhi

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network