ਇਸ ਬਾਬੇ ਨੇ ਕੀਤੀ ਕਮਾਲ ਗਾਣਾ ਇੱਕ 'ਤੇ ਅਵਾਜ਼ਾਂ ਦੋ, ਬਾਬੇ ਨੇ ਗੀਤ ਗਾ ਕੇ ਕਰਵਾਈ ਅੱਤ

Written by  Shaminder   |  June 14th 2019 11:52 AM  |  Updated: June 14th 2019 11:52 AM

ਇਸ ਬਾਬੇ ਨੇ ਕੀਤੀ ਕਮਾਲ ਗਾਣਾ ਇੱਕ 'ਤੇ ਅਵਾਜ਼ਾਂ ਦੋ, ਬਾਬੇ ਨੇ ਗੀਤ ਗਾ ਕੇ ਕਰਵਾਈ ਅੱਤ

ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਲੋਕ ਆਪਣੀ ਗੱਲ ਨੂੰ ਕੁਝ ਹੀ ਸਕਿੰਟਾਂ 'ਚ ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਤੱਕ ਪਹੁੰਚਾ ਸਕਦੇ ਨੇ । ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਇਨ੍ਹਾਂ ਚੋਂ ਕਈ ਵਾਇਰਲ ਹੋਏ ਵੀਡੀਓਜ਼ ਨਾਲ ਕਈ ਲੋਕ ਸਟਾਰ ਵੀ ਬਣ ਚੁੱਕੇ ਹਨ ।

ਹੋਰ ਵੇਖੋ :ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ

https://www.instagram.com/p/Byf3_ZVFwVu/

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵਾਇਰਲ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ 'ਚ ਇੱਕ ਬਾਬਾ ਗੀਤ ਗਾ ਰਿਹਾ ਹੈ ਅਤੇ ਗੀਤ ਵੀ ਉਹ ਦੋ ਅਵਾਜ਼ਾਂ 'ਚ ਗਾ ਰਿਹਾ ਹੈ । ਪਹਿਲਾਂ ਉਹ ਇੱਕ ਮਹਿਲਾ  ਦੀ ਅਵਾਜ਼ 'ਚ ਗਾ ਰਿਹਾ ਹੈ ਅਤੇ ਉਸ ਤੋਂ ਬਾਅਦ ਮਰਦ ਗਾਇਕ ਦੀ ਅਵਾਜ਼ 'ਚ ਗਾ ਰਿਹਾ ਹੈ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਬਾਬੇ ਦੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਲੋਕ ਬਾਬੇ ਦੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਇਸ ਤੇ ਕਮੈਂਟ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network