ਅੱਖਾਂ ‘ਚ ਚਮਕ ਤੇ ਚਿਹਰੇ ‘ਤੇ ਮੁਸਕਾਨ ਵਾਲੀ ਧਰਮਿੰਦਰ ਦੀ ਇਹ ਪੁਰਾਣੀ ਤਸਵੀਰ ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | October 14, 2021

ਬਾਲੀਵੁੱਡ ਐਕਟਰ ਧਰਮਿੰਦਰ (Dharmendra Deol) ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਇਹ ਹਰ ਵਾਰ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਨਹੀਂ ਭੁੱਲਦੇ। ਜੀ ਹਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਪਹਿਲੀ ਕਾਰ ਦੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਕਾਰ ਉਨ੍ਹਾਂ ਨੇ ਸਾਲ 1960 ‘ਚ ਖਰੀਦੀ ਸੀ । ਇਸ ਪੋਸਟ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ। ਜਿਸ ਕਰਕੇ ਉਨ੍ਹਾਂ ਨੇ ਨਵੀਂ ਪੋਸਟ ਪਾ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।

inside imageof thanks note by dharam

 

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Paani Ch Madhaani’ ਦਾ ਟ੍ਰੇਲਰ ਹੋਇਆ ਰਿਲੀਜ਼, ਜਿੱਤੀ ਹੋਈ ਲਾਟਰੀ ਨੇ ਪਾਇਆ ਗਿੱਪੀ ਗਰੇਵਾਲ ਨੂੰ ਭੰਬਲਭੂਸੇ ‘ਚ, ਕੀ ਇੰਗਲੈਂਡ ‘ਚ ਗਿੱਪੀ ਦੀ ਟੀਮ ਲੱਭ ਪਾਏਗੀ ਗੁੰਮੀ ਹੋਈ ਲਾਟਰੀ ਨੂੰ?

ਉਨ੍ਹਾਂ ਨੇ ਆਪਣੀ ਜਵਾਨੀ ਸਮੇਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੋਸਤੋ, ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਮੇਰੀ ਪਹਿਲੀ ਪਿਆਰੀ ਕਾਰ ਲਈ ਤੁਹਾਡੀਆਂ ਭਾਵਨਾਵਾਂ have surpassed me..ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ’ । ਇਸ ਤਸਵੀਰ ਚ ਧਰਮਿੰਦਰ ਦੀਆਂ ਅੱਖਾਂ ਵਿੱਚ ਖ਼ਾਸ ਚਮਕ ਤੇ ਬੁੱਲਾਂ ਉੱਤੇ ਬਹੁਤ ਹੀ ਪਿਆਰੀ ਜਿਹੀ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ। ਧਰਮਿੰਦਰ ਦੇ ਫੈਨਜ਼ ਨੂੰ ਇਹ ਪੁਰਾਣਾ ਫੋਟੋ ਖੂਬ ਪਸੰਦ ਆ ਰਿਹਾ ਹੈ। ਜੂਹੀ ਬੱਬਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of dharmedr

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਇਸ ਕਪਲ ਨੂੰ ਬੱਚਾ ਰੱਖਣ ਲਈ ਦਿੱਤੀ ਅਜਿਹੀ ਡੀਲ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਦੱਸ ਦਈਏ ਕਿ 85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ  ਕਾਫੀ ਸਮੇਂ ਤੋਂ ਆਪਣੇ ਫਾਰਮ ਹਾਊਸ ‘ਤੇ ਸਮਾਂ ਬਿਤਾ ਰਹੇ ਹਨ । ਜਿੱਥੇ ਉਹ ਕੁਦਰਤ ਦੇ ਨਾਲ ਜੁੜੇ ਹੋਏ ਹਨ ਅਤੇ ਖੇਤੀ ਦੇ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਫ਼ਿਲਮਾਂ ਲਈ ਵੀ ਸ਼ੂਟਿੰਗ ਕਰ ਰਹੇ ਹਨ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।

 

View this post on Instagram

 

A post shared by Dharmendra Deol (@aapkadharam)

 

 

View this post on Instagram

 

A post shared by Dharmendra Deol (@aapkadharam)

0 Comments
0

You may also like