'ਧੱਕਾ' ਤੋਂ ਬਾਅਦ ਆਪਣੇ ਨਵੇਂ ਅੰਦਾਜ਼ 'ਚ 'ਓਲਡ ਸਕੂਲ' ਗੀਤ ਨਾਲ ਹਾਜ਼ਿਰ ਹੋਏ ਸਿੱਧੂ ਮੂਸੇਵਾਲਾ

written by Shaminder | January 11, 2020

ਡਾਲਰ,ਧੱਕਾ,ਸੇਮ ਬੀਫ ਸਣੇ ਹੋਰ ਕਈ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇਵਾਲਾ ਹੁਣ ਆਪਣੇ ਨਵੇਂ ਗੀਤ 'ਓਲਡ ਸਕੂਲ' ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ 'ਚ ਸਿੱਧੂ ਮੂਸੇਵਾਲਾ ਦਾ ਸਾਥ ਦਿੱਤਾ ਹੈ ਪ੍ਰੇਮ ਢਿੱਲੋਂ ਨੇ । ਇਸ ਗੀਤ ਦੇ ਬੋਲ ਪ੍ਰੇਮ ਢਿੱਲੋਂ, ਸਿੱਧੂ ਮੂਸੇਵਾਲਾ ਅਤੇ ਨਸੀਬ ਨੇ ਰਲ ਕੇ ਲਿਖੇ ਨੇ ।ਨਸੀਬ ਨੇ ਇਸ ਗੀਤ 'ਚ ਰੈਪ ਵੀ ਕੀਤਾ ਹੈ । ਹੋਰ ਵੇਖੋ:ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਜਲਦ ਹੋਵੇਗੀ ਰਿਲੀਜ਼,ਮੂਸੇਵਾਲਾ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ ਆਪਣੇ ਪਹਿਲੇ ਗੀਤਾਂ ਵਾਂਗ ਸਿੱਧੂ ਮੂਸੇਵਾਲਾ ਦਾ ਇਹ ਗੀਤ ਵੀ ਸਰੋਤਿਆਂ ਨੂੰ  ਖੂਬ ਪਸੰਦ ਆ ਰਿਹਾ ਹੈ ਅਤੇ ਇਸ ਗੀਤ 'ਚ ਵੀ ਉਨ੍ਹਾਂ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

Old Skool Sidhu Moosewala Old Skool Sidhu Moosewala
ਸਿੱਧੂ ਮੂਸੇਵਾਲਾ ਇੰਡਸਟਰੀ 'ਚ ਆਪਣੇ ਵੱਖਰੇ ਗੀਤਾਂ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਖ਼ਾਸ ਕਰਕੇ ਨੌਜਵਾਨਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।ਗੀਤਾਂ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਫ਼ਿਲਮਾਂ 'ਚ ਵੀ ਅਦਾਕਾਰੀ ਦਿਖਾ ਰਹੇ ਨੇ । ਉਹ ਹੁਣ ਜਲਦ ਹੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' 'ਚ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਉਹ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਹਨ ।  

0 Comments
0

You may also like