ਬਾਲੀਵੁੱਡ ਅਦਾਕਾਰ ਆਮਿਰ ਖਾਨ ਦਾ ਪੁਰਾਣਾ ਵੀਡੀਓ ਵਾਇਰਲ

written by Shaminder | May 13, 2021

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਆਮਿਰ ਖ਼ਾਨ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਪਰ ਅਦਾਕਾਰ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਬਾਲੀਵੁੱਡ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਾਫੀ ਮਿਹਨਤ ਕਰਨੀ ਪਈ ਸੀ।ਆਮਿਰ ਖਾਨ ਦੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੇ ਜਿਹੇ ਕਲਾਕਾਰ ਦੇ ਤੌਰ ‘ਤੇ ਕੀਤੀ ਸੀ ।

Aamir khan Image From aamirkhanproductions Instagram
ਹੋਰ ਪੜ੍ਹੋ : ਕੌਰ ਬੀ ਨੇ ਸ਼ੇਅਰ ਕੀਤੀ ਖ਼ਾਸ ਪੋਸਟ, ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ 
Aamir khan Image From aamirkhanproductions Instagram
ਉਸ ਸਮੇਂ ਬਹੁਤ ਹੀ ਘੱਟ ਲੋਕ ਉਸ ਨੂੰ ਜਾਣਦੇ ਸ਼ਨ ।ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸੜਕਾਂ ‘ਤੇ ਘੁੰਮ ਕੇ ਆਟੋ ਰਿਕਸ਼ਾ ‘ਤੇ ਆਪਣੀ ਫ਼ਿਲਮ ਦੇ ਪੋਸਟਰ ਲਗਾਉਂਦੇ ਹੋਏ ਵੇਖੇ ਜਾ ਸਕਦੇ ਹਨ ।
Aamir khan Image From notwhyral's Instagram
ਇਸ ਵੀਡੀਓ ‘ਚ ਆਮਿਰ ਖ਼ਾਨ ਦੱਸ ਵੀ ਰਹੇ ਹਨ ਕਿ ਕਿਸ ਤਰ੍ਹਾਂ ਉਹ ਆਪਣੀ ਫ਼ਿਲਮ ਨੂੰ ਹਿੱਟ ਕਰਵਾਉਣ ਦੇ ਲਈ ਸੜਕਾਂ ਦੇ ਕਿਨਾਰਿਆਂ ਅਤੇ ਆਟੋ ‘ਤੇ ਫ਼ਿਲਮ ਦੇ ਪੋਸਟਰ ਚਿਪਕਾਉਂਦੇ ਹੁੰਦੇ ਸਨ । ਇਸ ਵੀਡੀਓ ‘ਚ ਆਮਿਰ ਖ਼ਾਨ ਦੇ ਨਾਲ ਉਸ ਦਾ ਕੋ-ਸਟਾਰ ਵੀ ਨਜ਼ਰ ਆ ਰਿਹਾ ਹੈ ।
 
View this post on Instagram
 

A post shared by Sudarshan (@notwhyral)

ਆਮਿਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1973 ‘ਚ ਰਿਲੀਜ਼ ਹੋਈ ਫ਼ਿਲਮ ਯਾਦੋਂ ਕੀ ਬਰਾਤ ਦੇ ਨਾਲ ਕੀਤੀ ਸੀ ।  

0 Comments
0

You may also like