ਨੇਹਾ ਕੱਕੜ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਇਸ ਨੰਨ੍ਹੇ ਫੈਨ ਨੂੰ ਕੁਝ ਇਸ ਤਰ੍ਹਾਂ ਦਿੱਤੀ ਸੀ ਖੁਸ਼ੀ, ਦੇਖੋ ਵੀਡੀਓ

written by Lajwinder kaur | June 04, 2021

ਬਾਲੀਵੁੱਡ ਦੀ ਸੈਲਫ਼ੀ ਕੁਈਨ ਯਾਨੀ ਕਿ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਨੇਹਾ ਕੱਕੜ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਕੂਲ ਅੰਦਾਜ਼ ਕਾਫੀ ਪਸੰਦ ਆਉਂਦਾ ਹੈ। ਜਿਸ ਕਰਕੇ ਅਕਸਰ ਹੀ ਉਨ੍ਹਾਂ ਦੀਆਂ ਨਵੀਆਂ ਤੇ ਪੁਰਾਣੀਆਂ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਨੇ।

neha image source-instagram

ਹੋਰ ਪੜ੍ਹੋ : ਟੀਵੀ ਦੀ ਮਸ਼ਹੂਰ ਅਦਾਕਾਰਾ ਏਕਤਾ ਕੌਲ ਨੇ ਪੁੱਤਰ ਵੇਦ ਦੇ ਪਹਿਲੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਕਲਾਕਾਰ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

neha kakkar and rohanpreet enjoying bhangra image source-instagram

ਅਜਿਹੇ ਹੀ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਸਕੂਲ ਜਾਣ ਵਾਲੀ ਬੱਚੀ ਨੂੰ ਅਚਾਨਕ ਆਪਣੀ ਪਸੰਦੀਦਾ ਗਾਇਕਾ ਨੇਹਾ ਕੱਕੜ ਦਿਖਦੀ ਹੈ ਤਾਂ ਇਸ ਨੰਨ੍ਹੀ ਫੈਨ ਦੇ ਚਿਹਰੇ ਉੱਤੇ ਮੁਸਕਾਨ ਆ ਜਾਂਦੀ ਹੈ। ਨੇਹਾ ਵੀ ਆਪਣੀ ਨੰਨ੍ਹੀ ਫੈਨ ਨੂੰ ਬਹੁਤ ਹੀ ਪਿਆਰ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੀ ਹੈ ਤੇ ਖੁਦ ਵੀ ਆਪਣੀ ਫੋਨ 'ਚ ਇਸ ਮੁਵਮੈਂਟ ਨੂੰ ਕੈਦ ਕਰ ਲੈਂਦੀ ਹੈ। ਇਹ ਪੁਰਾਣਾ ਵੀਡੀਓ ਨੇਹਾ ਕੱਕੜ ਦੇ ਫੈਨ ਪੇਜ਼ ਨੇ ਪੋਸਟ ਕੀਤਾ ਹੈ।

neha kakkar and rohanpreet enjoying gol gappa image source-instagram

ਜੇ ਗੱਲ ਕਰੀਏ ਨੇਹਾ ਕੱਕੜ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਕਾਫੀ ਐਕਟਿਵ ਹੈ। ਹਾਲ ਹੀ ‘ਚ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਨਵਾਂ ਗੀਤ ‘ਖੜ ਤੈਨੂੰ ਮੈਂ ਦੱਸਾਂ’ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Neha Kakkar (@its_nehakakkar)

0 Comments
0

You may also like