Advertisment

ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ

author-image
By Rupinder Kaler
New Update
ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਾਣੀਪਤ ਦੇ ਗਰਾਊਂਡ ’ਚ ਕਰਨ ਜਾਂਦਾ ਸੀ ਇਹ ਕੰਮ, ਇਤਫਾਕ ਨਾਲ ਬਣ ਗਿਆ ਖਿਡਾਰੀ
Advertisment
ਭਾਰਤ ਲਈ ਓਲੰਪਿਕ (Tokyo Olympics) ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ 
Advertisment
(Neeraj Chopra ) ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਜ਼ਿੰਦਗੀ ਵਿੱਚ ਸੋਚਿਆ ਨਹੀਂ ਸੀ ਕਿ ਉਹ ਵੀ ਭਾਰਤ ਲਈ ਖੇਡਣਗੇ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਏਐਨਆਈ ਨਾਲ ਗੱਲ ਕਰਦਿਆਂ ਕੀਤਾ । ਨੀਰਜ ਚੋਪੜਾ (Neeraj Chopra )  ਨੇ ਕਿਹਾ, ''ਜਦੋਂ ਮੈਂ ਸਟੇਡੀਅਮ ਵਿੱਚ ਗਿਆ ਤਾਂ ਮੇਰੇ ਦਿਮਾਗ ਵਿੱਚ ਨਹੀਂ ਸੀ ਕਿ ਖੇਡਾਂ ਕਰਨੀਆਂ ਹਨ, ਕਦੇ ਦੇਸ਼ ਲਈ ਖੇਡਾਂਗਾ ਜਾਂ ਦੇਸ਼ ਲਈ ਮੈਡਲ ਜਿੱਤਾਂਗਾ। ਬੱਸ ਇਹੀ ਮੰਨਦਾ ਹਾਂ ਕਿ ਭਗਵਾਨ ਦਾ ਸ਼ੁਕਰੀਆ ਹੈ।'' ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰਜ ਪਾਣੀਪਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਸਨੀਕ ਹਨ। ਬਚਪਨ 'ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ, ਇਸ ਭਾਰ ਨੂੰ ਕੰਟਰੋਲ ਕਰਨ ਲਈ ਹੀ ਉਸ ਨੇ ਗਰਾਊਂਡ ਤੇ ਜਾਣਾ ਸ਼ੁਰੂ ਕੀਤਾ ਸੀ । publive-image Pic Courtesy: twitter ਹੋਰ ਪੜ੍ਹੋ :
Advertisment
ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ, ਕੀ ਤੁਸੀਂ ਪਛਾਣਿਆ ! publive-image Pic Courtesy: twitter ਨੀਰਜ਼ ਮੁਤਾਬਿਕ ਉਸ ਦੇ ਭਾਰ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ । ਜਦੋਂ ਉਹ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਸ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਪਾਣੀਪਤ ਦੇ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ 'ਤੇ ਨੇਜ਼ਾ ਸੁੱਟਣ 'ਚ ਆਪਣੀ ਕਿਸਮਤ ਅਜ਼ਮਾਈ। publive-image Pic Courtesy: twitter ਬਿਹਤਰ ਸਹੂਲਤਾਂ ਦੀ ਭਾਲ 'ਚ ਨੀਰਜ (Neeraj Chopra ) ਪੰਚਕੁਲਾ ਚਲਾ ਗਿਆ ਅਤੇ ਪਹਿਲੀ ਵਾਰ ਉਸ ਦਾ ਸਾਹਮਣਾ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ। ਨੀਰਜ ਨੇ ਗੋਲਡ ਕੋਸਟ 'ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ। ਸਾਲ 2018 'ਚ ਏਸ਼ੀਆਈ ਖੇਡਾਂ 'ਚ 88.07 ਮੀਟਰ ਨੇਜ਼ਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment