ਓਮ ਪੁਰੀ ਨੇ ਟੀ-ਸਟਾਲ ’ਤੇ ਜੂਠੇ ਭਾਂਡੇ ਮਾਂਜ ਕੇ ਬਿਤਾਇਆ ਸੀ ਬਚਪਨ, ਮੌਤ ਨੂੰ ਲੈ ਕੇ ਕੀਤੀ ਸੀ ਇਹ ਭਵਿੱਖਬਾਣੀ

Written by  Rupinder Kaler   |  October 18th 2019 11:45 AM  |  Updated: October 18th 2019 11:45 AM

ਓਮ ਪੁਰੀ ਨੇ ਟੀ-ਸਟਾਲ ’ਤੇ ਜੂਠੇ ਭਾਂਡੇ ਮਾਂਜ ਕੇ ਬਿਤਾਇਆ ਸੀ ਬਚਪਨ, ਮੌਤ ਨੂੰ ਲੈ ਕੇ ਕੀਤੀ ਸੀ ਇਹ ਭਵਿੱਖਬਾਣੀ

ਓਮ ਪੁਰੀ ਆਪਣੀ ਦਮਦਾਰ ਅਦਾਕਾਰੀ ਕਰਕੇ ਜਾਣੇ ਜਾਂਦੇ ਹਨ । 18 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਓਮ ਪੁਰੀ ਦਾ ਦਿਹਾਂਤ 2017 ਵਿੱਚ 66 ਸਾਲ ਦੀ ਉਮਰ ਵਿੱਚ ਹੋ ਗਿਆ ਸੀ । ਉਹਨਾਂ ਦਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਰੇਲਵੇ ਵਿੱਚ ਨੌਕਰੀ ਕਰਦੇ ਸਨ । ਓਮ ਪੁਰੀ ਜਿੱਥੇ ਵਧੀਆ ਅਦਾਕਾਰ ਸਨ ਉੱਥੇ ਆਮ ਲੋਕਾਂ ਦਾ ਚਿਹਰਾ ਵੀ ਸੀ ਜਿਹੜਾ ਹਮੇਸ਼ਾ ਫ਼ਿਲਮਾਂ ਵਿੱਚ ਦਿਖਾਈ ਦਿੰਦਾ ਹੈ ।

ਓਮ ਪੁਰੀ ਨੇ ਮਰਾਠੀ ਫ਼ਿਲਮ ਘਾਸੀਰਾਮ ਕੋਤਵਾਲ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਸਾਲ 1983 ਵਿੱਚ ਆਈ ਫ਼ਿਲਮ ਅਰਧ ਸੱਤਯਾ ਨਾਲ ਉਹਨਾਂ ਦੀ ਲੋਕਾਂ ਵਿੱਚ ਪਹਿਚਾਣ ਬਣ ਗਈ ਸੀ । ਓਮ ਪੁਰੀ 6 ਸਾਲਾਂ ਦੀ ਉਮਰ ਵਿੱਚ ਟੀ ਸਟਾਲ ਤੇ ਚਾਹ ਵਾਲੇ ਭਾਂਡੇ ਸਾਫ ਕਰਦੇ ਸਨ ਪਰ ਅਦਾਕਾਰੀ ਦੀ ਲਲਕ ਨੇ ਉਹਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਤੱਕ ਪਹੁੰਚਾ ਦਿੱਤਾ ।

ਬੀਬੀਸੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਓਮ ਪੁਰੀ ਨੇ ਆਪਣੀ ਮੌਤ ਨੂੰ ਲੈ ਕੇ ਗੱਲ ਕੀਤੀ ਸੀ । ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਮੌਤ ਅਚਾਨਕ ਹੋਵੇਗੀ । ਉਹਨਾਂ ਨੇ ਕਿਹਾ ਸੀ ‘ਮੌਤ ਦਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਸੁੱਤੇ ਸੁੱਤੇ ਤੁਰ ਪਵਾਂਗੇ, ਤੁਹਾਨੂੰ ਪਤਾ ਲੱਗੇਗਾ ਕਿ ਓਮ ਪੁਰੀ ਦੀ ਕੱਲ੍ਹ 7 ਵਜਕੇ 22 ਮਿੰਟ ਮੌਤ ਹੋ ਗਈ’ । ਇਹ ਕਹਿ ਕੇ ਉਹ ਹੱਸ ਪਏ ਸਨ । ਓਮ ਪੁਰੀ ਦੀ ਇਹ ਗੱਲ ਸੱਚ ਵੀ ਸਾਬਿਤ ਹੋਈ ।

ਓਮ ਪੁਰੀ ਦੀ ਪਤਨੀ ਨੇ ਉਹਨਾਂ ਤੇ ਇੱਕ ਕਿਤਾਬ ਵੀ ਲਿਖੀ ਹੈ । ਉਸ ਨੇ ਲਿਖਿਆ ਹੈ ਕਿ ਓਮ ਪੁਰੀ ਆਪਣੇ ਮਾਮੇ ਦੇ ਘਰ ਵਿੱਚ ਰਹਿੰਦੇ ਸਨ । ਇਸ ਦੌਰਾਨ ਓਮ ਪੁਰੀ ਨੇ ਇੱਕ ਔਰਤ ਨੂੰ ਗਲਤ ਢੰਗ ਨਾਲ ਛੇੜ ਦਿੱਤਾ ਸੀ । ਜਿਸ ਤੋਂ ਬਾਅਦ ਉਸ ਦੇ ਮਾਮੇ ਨੇ ਉਸ ਨੂੰ ਥੱਪੜ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ । ਮਿਰਚ ਮਸਾਲਾ, ਚਾਚੀ 420, ਹੇਰਾਫੇਰੀ, ਮਾਲਾਮਾਲ ਵੀਕਲੀ ਵਰਗੀਆਂ ਪਤਾ ਨਹੀ ਕਿੰਨੀਆਂ ਫ਼ਿਲਮਾਂ ਵਿੱਚ ਉਹਨਾਂ ਨੇ ਵੱਖ ਵੱਖ ਕਿਰਦਾਰ ਨਿਭਾਏ ਹਨ ।

ਅਰਧ ਸੱਤਯਾ ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਹੈ । ਓਮ ਪੁਰੀ ਦਾ ਬਚਪਨ ਕਾਫੀ ਗਰੀਬੀ ਵਿੱਚ ਬੀਤੀਆ ਸੀ । ਓਮ ਪੁਰੀ ਦੀ ਮੌਤ ਨੇ ਵੀ ਕਈ ਸਵਾਲ ਖੜੇ ਕੀਤੇ ਸਨ । ਰਾਮ ਪ੍ਰਮੋਦ ਮਿਸ਼ਰਾ ਨੇ ਜਿਹੜਾ ਕਿ ਓਮ ਪੁਰੀ ਦਾ ਡਰਾਈਵਰ ਸੀ ਉਸ ਨੇ ਸਭ ਤੋਂ ਪਹਿਲਾ ਓਮ ਪੁਰੀ ਦੀ ਲਾਸ਼ ਦੇਖੀ ਸੀ । ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network