
ਦਸਵੇਂ ਪਾਤਸ਼ਾਹ ਗੁਰੂ ਗੋੋਬਿੰਦ (Guru Gobind Singh) ਜੀ ਦਾ ਪ੍ਰਕਾਸ਼ ਪੁਰਬ (Parkash Purb) ਬੜੀ ਹੀ ਸ਼ਰਧਾ ‘ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ।ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ‘ਚ ਜਾ ਕੇ ਗੁਰੂ ਸਾਹਿਬ ਨੂੰ ਯਾਦ ਕਰ ਰਹੀਆਂ ਹਨ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਸੰਗਤਾਂ ਨੂੰ ਵਧਾਈ ਦਿੱਤੀ ਹੈ ।

ਹੋਰ ਪੜ੍ਹੋ : ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ‘ਭਾਬੀ ਜੀ ਘਰ ਪਰ ਹੈਂ’ ਦਾ ਇਹ ਅਦਾਕਾਰ, ਇਲਾਜ ਕਰਵਾਉਣ ਦੇ ਲਈ ਨਹੀਂ ਹਨ ਪੈਸੇ
ਅਦਾਕਾਰ ਦਰਸ਼ਨ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੋਸਟ ਸਾਂਝੀ ਕਰਦੇ ਹੋਏ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤਹੀ ਪ੍ਰਕਾਸ ਹਮਾਰਾ ਭਯੋ॥ਪਟਨਾ ਸਹਿਰ ਵਿਖੇ ਭਵ ਲਇਓ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਲਈ ਲਿਖੇ ਆਪਣੇ ਦਿਲ ਦੇ ਜਜ਼ਬਾਤ
੧ਓ ਧੰਨ ਧੰਨ ਦੋ ਜਹਾਨ ਦੇ ਵਾਲੀ,ਅੰਮਿ੍ਤ ਕੇ ਦਾਤੇ,ਬਾਜਾਂ,ਫੌਜਾਂ ਦੇ ਮਾਲਕ ਕਲਗੀਆਂ ਵਾਲੇ ਪਾਤਸਾਹਿ,ਸਰਬੰਸ ਦਾਨੀ ਨਾਸਰੋ ਮਨਸੂਰ,ਬਾਦਸਾਹ ਦਰਵੇਸ ਸਾਹਿ ਸਹਿਨਸਾਹ ਸਾਹਿਬ ਏ ਕਮਾਲ ਦਸਮੇਸ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਹਾੜੇ ਮਾਤਾ ਗੁਜਰੀ ਜੀ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਸੀ।

ਗੁਰੂ ਸਾਹਿਬ ਜੀ ਦੇ"ਪ੍ਰਕਾਸ ਪੁਰਬ"ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ’।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਵਧਾਈ ਦਿੱਤੀ ਹੈ ।
View this post on Instagram