ਧੀ ਦਿਹਾੜੇ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਧੀਆਂ ਨਾਲ ਤਸਵੀਰਾਂ, ਵੇਖੋ ਕਿਊਟ ਤਸਵੀਰਾਂ

Written by  Shaminder   |  September 26th 2022 11:11 AM  |  Updated: September 26th 2022 11:26 AM

ਧੀ ਦਿਹਾੜੇ ‘ਤੇ ਪੰਜਾਬੀ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਧੀਆਂ ਨਾਲ ਤਸਵੀਰਾਂ, ਵੇਖੋ ਕਿਊਟ ਤਸਵੀਰਾਂ

ਬੀਤੇ ਦਿਨ ‘ ਧੀ ਦਿਵਸ’ (Daughters Day) ਮਨਾਇਆ ਗਿਆ । ਇਸ ਮੌਕੇ ਕਈ ਕਲਾਕਾਰਾਂ ਨੇ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ । ਗਾਇਕਾ ਜਸਵਿੰਦਰ ਬਰਾੜ (Jaswinder Brar)ਨੇ ਵੀ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ । ਇਸ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਵੀ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੀ ਧੀ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ।

jaswinder brar, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ, ਨੈਣਾਂ ਚੋਂ….’

ਜੱਸੀ ਗਿੱਲ ਨੇ ਇਸ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਧੀ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ । ਦੱਸ ਦਈਏ ਕਿ ਜੱਸੀ ਗਿੱਲ ਅਕਸਰ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Jassie Gill with Daughter Image Source : Instagram

ਹੋਰ ਪੜ੍ਹੋ : ਇੰਦਰਜੀਤ ਨਿੱਕੂ ਦੀ ਆਵਾਜ਼ ‘ਚ ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਪਿਆਰ ਦੀ ਗੱਲ’ ਹੋਇਆ ਰਿਲੀਜ਼

ਧੀ ਦੇ ਨਾਲ ਉਨ੍ਹਾਂ ਦੀ ਬਹੁਤ ਵਧੀਆਂ ਬਾਂਡਿੰਗ ਹੈ । ਜੱਸੀ ਗਿੱਲ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਉਹ ਜਿੱਥੇ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ, ਇਸ ਦੇ ਨਾਲ ਹੀ  ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।  ਜੱਸੀ ਗਿੱਲ ਨੂੰ ਕਾਲਜ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਆਪਣੇ ਇਸ ਸ਼ੌਂਕ ਦਾ ਪ੍ਰਦਰਸ਼ਨ ਉਹ ਕਾਲਜ ‘ਚ ਹੋਣ ਵਾਲੇ ਯੂਥ ਫੈਸਟੀਵਲ ‘ਚ ਕਰਦੇ ਰਹਿੰਦੇ ਸਨ ।

jaswinder brar, image from instagram

ਇਹੀ ਸ਼ੌਂਕ ਬਾਅਦ ‘ਚ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਸੀ । ਗਾਇਕਾ ਜਸਵਿੰਦਰ ਬਰਾੜ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ । ਧੀ ਦੇ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਮੋਹ ਹੈ । ਗਾਇਕਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੈ ।

 

View this post on Instagram

 

A post shared by Jassie Gill (@jassie.gill)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network