ਫਾਦਰਸ ਡੇਅ ਮੌਕੇ ‘ਤੇ ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

written by Lajwinder kaur | June 20, 2021

ਹਰ ਇਨਸਾਨ ਦੇ ਲਈ ਉਸਦੇ ਮਾਪੇ ਬਹੁਤ ਹੀ ਖ਼ਾਸ ਹੁੰਦੇ ਨੇ। ਜਿਸ ਤਰ੍ਹਾਂ ਮਾਂ ਨੂੰ ਸਨਮਾਨ ਦੇਣ ਲਈ ‘ਮਦਰਜ਼ ਡੇਅ’ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਅੱਜ ਪੂਰੀ ਦੁਨੀਆ ਪਿਤਾ ਨੂੰ ਸਨਮਾਨਿਤ ਕਰਦੇ ਹੋਏ ਫਾਦਰਸ ਡੇਅ ਮਨਾ ਰਹੀ ਹੈ। ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇਸ ਖ਼ਾਸ ਦਿਨ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਮੁਬਾਰਕਾਂ ਦਿੰਦੇ ਹੋਏ ਖ਼ਾਸ ਪੋਸਟ ਪਾਈ ਹੈ।

 singerKaur b Image Source: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ
ਗਾਇਕ ਬਲਰਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘Always For You’, ਜਗਜੀਤ ਸੰਧੂ ਤੇ ਪ੍ਰਭ ਗਰੇਵਾਲ ਲਗਾਉਣਗੇ ਆਪਣੀ ਅਦਾਕਾਰੀ ਦਾ ਤੜਕਾ
singer kaur b wishe happy father day to shared her father images Image Source: Instagram
ਗਾਇਕਾ ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਪਹਿਲੇ ਦਿਨ ਤੋਂ ਹੀ ਬੜੀ ਮਿਹਨਤ ਕੀਤੀ ਮੇਰੇ ਲਈ ਮੇਰੇ ਬਾਪੂ ਨੇ..ਸ਼ਾਇਦ ਤਾਂ ਹੀ ਅੱਜ ਲਾਈਫ ਇੰਨੀ ਸੋਹਣੀ ..ਬਹੁਤ ਪਿਆਰ Daddy Ji😘❤️ Sb De Maapea Diyan Lambhiyan Umara Kari Waheguru Happy Father’s Day 😘❤️😇🧿🙏’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਹਾਰਟ ਵਾਲੇ ਇਮੋਜ਼ੀ ਸਾਂਝੇ ਕਰ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
Kaur b hose image Image Source: Instagram
ਦੱਸ ਦਈਏ ਹਾਲ ਹੀ ‘ਚ ਕੌਰ ਬੀ ਨੇ ਆਪਣਾ ਨਵਾਂ ਘਰ ਲਿਆ ਹੈ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤੀਆਂ ਸਨ। ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ। ਜਿਸ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਈ ਗੀਤ ਗਾ ਚੁੱਕੀ ਹੈ।  

0 Comments
0

You may also like